ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਪ੍ਰਦੂਸ਼ਣ ਖਿਲਾਫ਼...

    ਪ੍ਰਦੂਸ਼ਣ ਖਿਲਾਫ਼ ਸਬਕ ਸਿਖਾਊ ਫੈਸਲੇ

    Lessons, Of, Pollution, To, Teach, Lessons

    ਚੱਢਾ ਖੰਡ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ | Pollution

    • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਖਿਲਾਫ਼ ਚੁੱਕੇ ਕਦਮ | Pollution
    • ਚੱਢਾ ਮਿੱਲ ਮਾਲਕਾ ਦੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਸਰਕਾਰ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼ | Pollution

    ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਚੱਢਾ ਸ਼ੂਗਰ ਮਿੱਲ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਜਿੱਥੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ ਹੈ, ਉਥੇ ਹੀ ਚੱਢਾ ਪਰਿਵਾਰ ਦੀਆਂ ਤਿੰਨੇ ਫੈਕਟਰੀਆਂ ‘ਤੇ ਸਰਕਾਰੀ ਜਿੰਦਰੇ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਤੋਂ ਬਾਅਦ ਇਹ ਤਿੰਨੇ ਫੈਕਟਰੀਆਂ ‘ਚ ਕੋਈ ਵੀ ਕੰਮ ਨਹੀਂ ਹੋਵੇਗਾ ਅਤੇ ਇਨ੍ਹਾਂ ਨੂੰ ਸੀਲ ਕਰਦੇ ਹੋਏ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

    ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਅਣਗਹਿਲੀ ਦੇ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਲਈ ਵੀ ਪੀ.ਪੀ.ਸੀ.ਬੀ. ਨੂੰ ਕਹਿ ਦਿੱਤਾ ਹੈ ਤਾਂ ਕਿ ਉਨਾਂ ਖ਼ਿਲਾਫ਼ ਅਪਰਾਧਿਕ ਦੋਸ਼ ਅਧੀਨ ਕਾਰਵਾਈ ਵੀ ਕੀਤੀ ਜਾ ਸਕੇ। ਇਸ ਮਾਮਲੇ ਦੇ ਨਾਲ ਹੀ ਬਿਆਸ ਦਰਿਆ ਦੀ ਹਾਲਤ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੁੜ ਤੋਂ 10 ਦਿਨਾਂ ਬਾਅਦ ਮੀਟਿੰਗ ਕਰਦੇ ਹੋਏ ਅਗਲੇ ਆਦੇਸ਼ ਜਾਰੀ ਕਰਨਗੇ। ਪੰਜਾਬ ਸਰਕਾਰ ਵੱਲੋਂ ਚੱਢਾ ਸ਼ੂਗਰ ਮਿੱਲ ਵੱਲੋਂ ਪੇਸ਼ ਕੀਤੇ ਗਏ ਨੋਟਿਸ ਦੇ ਜੁਆਬ ਵਿੱਚ ਉਨ੍ਹਾਂ ਸਾਰੇ ਤਰਕਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਰਾਹੀਂ ਮਿੱਲ ਮਾਲਕਾ ਵੱਲੋਂ ਇਸ ਨੂੰ ਇੱਕ ਹਾਦਸਾ ਦੱਸਿਆ ਸੀ ਅਤੇ ਇਸ ਮਾਮਲੇ ਵਿੱਚ ਕੋਈ ਜਿਆਦਾ ਸਖ਼ਤ ਕਾਰਵਾਈ ਨਾ ਕਰਨ ਦੀ ਅਪੀਲ ਤੱਕ ਕੀਤੀ ਸੀ।

    ਇਹ ਵੀ ਪੜ੍ਹੋ : ਆਕਸਫੋਰਡ ਸਟਰੀਟ ਦੇ ਸ਼ੋਅਰੂਮ ਨੂੰ ਲੱਗੀ ਅੱਗ

    ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ ਹੀ ਪਿਛਲੇ 5 ਦਿਨਾਂ ਦੀ ਸਾਰੀ ਸਥਿਤੀ ਅਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਆਇਤ ਨਾ ਵਰਤੇ ਜਾਣ ਦੇ ਆਦੇਸ਼ ਦਿੰਦੇ ਹੋਏ ਦੋਸ਼ੀ ਅਧਿਕਾਰੀਆਂ ਅਤੇ ਮਿੱਲ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪੰਜਾਬ ਪ੍ਰਦੇਸ਼ ਪ੍ਰਦੂਸ਼ਣ ਬੋਰਡ ਕੱਲ੍ਹ ਹੀ ਮਿਲ ਦੇ ਅਧਿਕਾਰੀਆਂ ਖ਼ਿਲਾਫ਼ ਜਲ ਰੋਕੂ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1974 ਤਹਿਤ ਮਾਮਲਾ ਦਰਜ ਕਰਵਾਉਂਦੇ ਹੋਏ ਅਗਲੀ ਕਾਰਵਾਈ ਕਰੇਗਾ।
    ਮਿੱਲ ਮਾਲਕਾਂ ਖ਼ਿਲਾਫ਼ ਨਹੀਂ ਹੋਵੇਗੀ ਕਾਰਵਾਈ।

    ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸਿਰਫ਼ ਜ਼ੁਰਮਾਨਾ ਲਗਾਉਣ ਤੱਕ ਹੀ ਸੀਮਤ ਰਹਿਣਗੇ, ਜਦੋਂਕਿ ਅਪਰਧਿਕ ਮਾਮਲਾ ਸਿਰਫ਼ ਅਧਿਕਾਰੀਆਂ ਖ਼ਿਲਾਫ਼ ਹੀ ਦਰਜ ਹੋਵੇਗਾ। ਇਸ ਫੈਸਲੇ ਤੋਂ ਬਾਅਦ ਮਿੱਲ ਮਾਲਕਾ ਨੂੰ ਵੱਡੀ ਰਾਹਤ ਮਿਲੀ ਹੈ, ਇਸ ਮਿੱਲ ਵਿੱਚ ਵੱਡੇ ਪੱਧਰ ‘ਤੇ ਗੈਰ ਲਾਇਸੰਸ ਕਾਰਵਾਈ ਕੀਤੀ ਜਾ ਰਹੀ ਸੀ, ਜਿਨ੍ਹਾਂ ਲਾਇਸੰਸ ਨੂੰ ਲੈਣਾ ਵੀ ਮਿੱਲ ਮਾਲਕਾਂ ਦੀ ਹੀ ਜਿੰਮੇਵਾਰੀ ਅਧੀਨ ਆਉਂਦਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਮਿੱਲ ਮਾਲਕਾ ਨੂੰ ਸਿਰਫ਼ ਜ਼ੁਰਮਾਨਾ ਲਾਉਂਦੇ ਹੋਏ ਛੱਡਿਆ ਜਾ ਰਿਹਾ ਹੈ।

    ਸਟੱਰ ਲਾਈਟ ਪਲਾਂਟ ਨੂੰ ਬੰਦ ਕਰਨ ਦੇ ਆਦੇਸ਼, ਬਿਜਲੀ ਸਪਲਾਈ ਕੱਟੀ

    ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ (ਟੀਐਨਪੀਸੀਬੀ) ਨੇ ਤੂਤੀਕੋਰੀਨ ‘ਚ ਵੇਦਾਂਤਾ ਸਮੂਹ ਦੇ ਸੱਟਰ ਲਾਈਟ ਤਾਂਬਾ ਪਲਾਂਟ ਦੇ ਵਿਰੋਧ ‘ਚ ਭੜਕੀ ਹਿੰਸਾ ਦੇ ਦੋ ਦਿਨਾਂ ਬਾਅਦ ਅੱਜ ਇਸ ਪਲਾਂਟ ਨੂੰ ਤਰੁੰਤ ਪ੍ਰਭਾਵ ਬੰਦ ਕਰਨ ਦਾ ਆਦੇਸ਼ ਦਿੱਤਾ ਤੇ ਪਲਾਂਅ ਦੀ ਬਿਜਲੀ ਵੀ ਕੱਟ ਦਿੱਤੀ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਟੀਐਨਪੀਸੀਬੀ ਦੇ ਪ੍ਰਧਾਨ ਮੁਹੰਮਦ ਨਸੀਮੁਦੀਨ ਨੇ ਕੱਲ੍ਹ ਦੇਰ ਰਾਤ ਆਦੇਸ਼ ਜਾਰੀ ਕੀਤਾ, ਜਿਸ ਦੇ ਅਧਾਰ ‘ਤੇ ਪਲਾਂਟ ਨੂੰ ਸਵੇਰੇ ਸਵਾ ਪੰਜ ਵਜੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਪਲਾਂਟ ਦੇ ਵਿਰੋਧ ‘ਚ ਦੋ ਦਿਨ ਪਹਿਲਾਂ ਭੜਕੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 13 ਹੋ ਗਈ । ਕੰਪਨੀ ਦੇ ਲਾਈਸੈਂਸ ਦੇ ਪਿਛਲੀ ਵਾਰ ਦੇ ਨਵੀਨੀਕਰਨ ‘ਚ ਲਾਗੂ ਸ਼ਰਤਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਕੰਪਨੀ ਵੱਲੋਂ 2018-2023 ਲਈ ਲਾਈਸੈਂਸ ਦੇ ਨਵੀਨੀਕਰਨ ਲਈ ਦਿੱਤੇ ਗਏ ਬਿਨੈ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ।

    LEAVE A REPLY

    Please enter your comment!
    Please enter your name here