ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਕਈ ਅਹਿਮ ਫੈਸਲੇ

Punjab Government
ਫਾਈਲ ਫੋਟੋ।

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਕੈਬਨਿਟ ਮੀਟਿੰਗ (Punjab Cabinet Meeting) ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ 14 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿੱਚ ਬਜ਼ਟ ਲਈ ਫੈਸਲਾ ਲਿਆ ਗਿਆ। ਤਿੰਨ ਮਾਰਚ ਤੋਂ ਬਜ਼ਟ ਸੈਸ਼ਨ ਸ਼ੁਰੂ ਹੋਣਾ ਹੈ। 10 ਮਾਰਚ ਨੂੰ ਬਜ਼ਟ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਰੈੱਸ ਕਾਨਫਰੰਸ ਕਰਕੇ ਦਿੱਤੀ।

ਲਏ ਗਏ ਕੁਝ ਫੈਸਲੇ

  • ਵੱਖ ਵੱਖ ਵਿਭਾਗਾਂ ਚ ਕੰਮ ਕਰ ਰਹੇ 14417 ਨੂੰ ਪੱਕਾ ਕੀਤਾ ਗਿਆ
  • 13 ਹਜਾਰ ਸਿੱਖਿਆ ਵਿਭਾਗ ਚ ਪੱਕੇ ਕੀਤੇ ਗਏ
  • ਫੂਡ ਗ੍ਰੇਨ ਪਾਲਿਸੀ ਨੂੰ ਇਜਾਜ਼ਤ ਦਿੱਤੀ ਗਈ ਹੈ।
  • ਵਹੀਕਲ ਟ੍ਰੈਕਿੰਗ ਚ ਹੋਣਗੇ
  • ਲੇਬਰ ਨਾਲ ਸਬੰਧਿਤ ਫੈਸਲੇ ਲਏ ਜਾਣਗੇ
  • FCI ਤੋਂ 25 ਫੀਸਦੀ ਵਾਧਾ ਮੰਗਿਆ ਗਿਆ ਸੀ, 20 ਫੀਸਦੀ ਹੀ ਓਹਨਾ ਵਲੋਂ ਇਜਾਜਤ ਦਿਤੀ ਗਈ
  • 5 ਫੀਸਦੀ ਸਰਕਾਰ ਦੇਵੇਗੀ
  • 7 ਤੋਂ 8 ਕਰੋੜ ਅਸੀਂ ਦੇਵਾਂਗੇ
  • ਵਾਟਰ ਟੂਰਿਜ਼ਮ ਪਾਲਿਸੀ ਬਣਾਈ ਹੈ
  • 23 ਅਤੇ 24 ਨੂੰ ਇਨਵੈਸਟਮੈਂਟ ਆਏਗੀ
  • Advencher ਸਪੋਰਟਸ ਵੀ ਕੀਤ ਜਾਏਗਾ
  • ਇਹ ਪਾਲਿਸੀ ਪਹਿਲੀ ਵਾਰ ਆਈ ਹੈ
  • ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ SPO ਬਣਾਉਣ ਲਈ ਇਜਾਜਤ
  • ਗਰੀਬਾਂ ਲਈ ਪੱਕੇ ਘਰ ਦੇਣ ਲਈ ਪਾਲਿਸੀ
  • ਬਜਟ ਸੈਸ਼ਨ 3 ਮਾਰਚ ਨੂੰ ਸ਼ੁਰੂ ਹੋਏਗਾ, 6 ਮਾਰਚ ਨੂੰ ਭਾਸ਼ਣ ਤੇ ਬਹਿਸ, 10 ਮਾਰਚ ਬਜਟ ਆਏਗਾ
  • 11 ਮਾਰਚ ਨੂੰ ਬਜਟ ਤੇ ਡਿਬੇਟ
  • ਜੀ20 ਦੇ ਸਮੇਲਨ ਨੂੰ ਚਲਦੇ ਹੋਏ ਸੈਸ਼ਨ ਉਠੇਗਾ

ਦੱਸ ਦਈਏ ਕਿ ਤਿੰਨ ਮਾਰਚ ਤੋਂ ਬਜ਼ਟ ਇਜਲਾਸ ਸ਼ੁਰੂ ਹੋਵੇਗਾ ਤੇ 10 ਮਾਰਚ ਨੂੰ ਮਾਨ ਸਰਕਾਰ ਬਜ਼ਟ ਪੇਸ਼ ਕਰੇਗੀ। 11 ਮਾਰਚ ਜ਼ ਬਜ਼ਟ ਉੱਤੇ ਡਿਬੇਟ ਹੋਵੇਗੀ। ਜੀ-20 ਕਾਰਨ 7-8 ਦਿਨ ਦੀ ਬ੍ਰੇਕ ਰਹੇਗੀ। 22-24 ਮਾਰਚ ਜ਼ ਵਿਧਾਨ ਸਭਾ ਮੁੜ ਆਪਣਾ ਕੰਮ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here