Indian Railway : ਸ਼ਨਿੱਚਰਵਾਰ ਤੋਂ ਸ਼ੁਰੂ ਹੋਵੇਗਾ ਜੈਪੁਰ-ਨਾਰਨੌਲ ਸਪੈਸ਼ਨ ਟਰੇਨ ਦਾ ਸੰਚਾਲਨ

Railway

ਜੈਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਖਾਟੂ ਸ਼ਿਆਮ ’ਚ ਸ਼ਰਧਾਲੂਆਂ ਤੇ ਯਾਤਰੀਆਂ ਦੀ ਸਹੂਲਤ ਲਈ ਜੈਪੁਰ-ਨਾਰਨੌਲ-ਜੈਪੁਰ ਵਿਸ਼ੇਸ਼ ਰੇਲ ਸੇਵਾ ਚਲਾਉਣ ਦਾ ਫੈਸਲਾ ਕੀਤਾ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਰੇਲਗੱਡੀ ਨੰਬਰ 09633, ਜੈਪੁਰ-ਨਾਰਨੌਲ ਸਪੈਸ਼ਲ 02, 06, 08 ਅਤੇ 09 ਮਾਰਚ (04 ਯਾਤਰਾਵਾਂ) ਨੂੰ ਜੈਪੁਰ ਤੋਂ ਸਵੇਰੇ 10.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 14.05 ਵਜੇ ਨਾਰਨੌਲ ਪਹੁੰਚੇਗੀ। ਇਸੇ ਤਰ੍ਹਾਂ ਰੇਲਗੱਡੀ ਨੰਬਰ 09634, ਨਾਰਨੌਲ-ਜੈਪੁਰ ਸਪੈਸ਼ਨ ਨਾਰਨੌਲ ਤੋਂ 02, 06, 08 ਤੇ 09 ਮਾਰਚ ਨੂੰ 14.30 ਵਜੇ ਰਵਾਨਾ ਹੋਵੇਗੀ ਤੇ 18.30 ਵਜੇ ਜੈਪੁਰ ਪਹੁੰਚੇਗੀ। ਇਹ ਰੇਲਗੱਡੀ ਰੂਟ ’ਤੇ ਡੇਹਰ ਕਾ ਬਾਲਾਜੀ, ਨੀਂਦਰ ਬਨਾਦ, ਚੌਮੂ ਸਮੋਦ, ਗੋਵਿੰਦਗੜ੍ਹ ਮਲਿਕਪੁਰ, ਰਿੰਗਾਸ, ਸ੍ਰੀਮਾਧੋਪੁਰ, ਕਵਾਂਟ, ਨੀਮ ਕਾ ਠਾਣਾ, ਮਵਦਾ, ਦਾਬਲਾ ਅਤੇ ਨਿਜਾਮਪੁਰ ਸਟੇਸ਼ਨਾਂ ’ਤੇ ਰੁਕੇਗੀ। (Indian Railway)

Israel-Hamas war : ਬੇਲਗਾਮ ਜੰਗ ਦੀ ਤਬਾਹੀ

ਜੈਪੁਰ-ਹਿਸਾਰ ਐਕਸਪ੍ਰੈਸ ਕੋਸਲੀ ਸਟੇਸ਼ਨ ’ਤੇ ਰੁਕੇਗੀ | Indian Railway

ਰੇਲਵੇ ਯਾਤਰੀਆਂ ਦੀ ਸਹੂਲਤ ਲਈ, ਰੇਲਵੇ ਨੇ ਪ੍ਰਯੋਗਿਕ ਤੌਰ ’ਤੇ ਜੈਪੁਰ-ਹਿਸਾਰ ਐਕਸਪ੍ਰੈਸ ਨੂੰ ਕੋਸਲੀ ਸਟੇਸ਼ਨ ’ਤੇ ਅਗਲੇ ਆਦੇਸ਼ਾਂ ਲਈ ਰੋਕ ਦਿੱਤਾ ਹੈ। ਟਰੇਨ ਨੰਬਰ 14716, ਜੈਪੁਰ-ਹਿਸਾਰ ਐਕਸਪ੍ਰੈਸ ਕੋਸਲੀ ਸਟੇਸ਼ਨ ’ਤੇ 00.52 ਵਜੇ ਪਹੁੰਚੇਗੀ ਤੇ 02 ਮਾਰਚ ਤੋਂ 00.54 ਵਜੇ ਰਵਾਨਾ ਹੋਵੇਗੀ। (Indian Railway)

LEAVE A REPLY

Please enter your comment!
Please enter your name here