ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 3 ਘੰਟੇ ਹੋਈ ਸੁਣਵਾਈ
ਸਕੂਲ ਪ੍ਰਬੰਧਕ ਅਤੇ ਪੰਜਾਬ ਸਰਕਾਰ ਹੀ ਰੱਖ ਸਕੇ ਆਪਣਾ ਪੱਖ
ਚੰਡੀਗੜ, (ਅਸ਼ਵਨੀ ਚਾਵਲਾ)। ਪ੍ਰਈਵੇਟ ਸਕੂਲਾਂ ਦੀ ਫੀਸ ਸਬੰਧੀ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ ਪਰ ਕੋਈ ਫੈਸਲਾ ਨਹੀਂ ਹੋਇਆ ਅਦਾਲਤ ਨੇ ਅਗਲੀ ਸੁਣਵਾਈ ਲਈ 15 ਜੂਨ ਦੀ ਤਾਰੀਖ ਤੈਅ ਕੀਤੀ ਹੈ
ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਲਗਾਤਾਰ 3 ਘੰਟੇ ਸੁਣਵਾਈ ਤਾਂ ਹੋਈ ਪਰ ਇਸ ਦੌਰਾਨ ਮਾਪੇ ਆਪਣਾ ਪੱਖ ਹਾਈ ਕੋਰਟ ਵਿੱਚ ਨਹੀਂ ਰੱਖ ਸਕੇ। ਇਨਾਂ ਤਿੰਨ ਘੰਟਿਆਂ ਦੌਰਾਨ ਪੰਜਾਬ ਦੇ ਪ੍ਰਾਈਵੇਟ ਸਕੂਲ ਅਤੇ ਪੰਜਾਬ ਸਰਕਾਰ ਵੱਲੋਂ ਹੀ ਆਪਣਾ ਪੱਖ ਰੱਖਿਆ ਗਿਆ, ਜਦੋਂ ਕਿ ਮਾਪਿਆ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਹਾਈ ਕੋਰਟ ‘ਚ ਸੁਣਵਾਈ ਦਾ ਸਮਾ ਮੁਕੰਮਲ ਹੋ ਗਿਆ ਸੀ।ਹੁਣ ਸੋਮਵਾਰ ਨੂੰ ਬਾਅਦ ਦੁਪਹਿਰ ਸੁਣਵਾਈ ਸ਼ੁਰੂ ਹੋਣ ‘ਤੇ ਮਾਪੇ ਆਪਣਾ ਪੱਖ ਰੱਖਣਗੇ।
ਅੱਜ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਰੱਖੇ ਗਏ ਪੱਖ ਵਿੱਚ ਏ.ਜੀ. ਅਤੁਲ ਨੰਦਾ ਨੇ ਦੱਸਿਆ ਕਿ ਸਰਕਾਰ ਮਾਪਿਆ ਦੇ ਨਾਲ ਇਸ ਸਮੇਂ ਖੜੀ ਹੈ ਅਤੇ ਜਿਹੜਾ ਸਰਕਾਰ ਵਲੋਂ ਫੀਸਾਂ ਸਬੰਧੀ ਆਦੇਸ਼ ਜਾਰੀ ਕੀਤਾ ਗਿਆ ਸੀ, ਉਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਅਤੁਲ ਨੰਦਾ ਨੇ ਸੁਣਵਾਈ ਤੋਂ ਬਾਅਦ ਦੱਸਿਆ ਕਿ ਹਾਈ ਕੋਰਟ ਇਸ ਸੁਣਵਾਈ ਤੋਂ ਬਾਅਦ ਕੀ ਫੈਸਲਾ ਦੇਵੇਗੀ,
ਇਸ ਸਬੰਧੀ ਤਾਂ ਕੋਈ ਕੁਝ ਵੀ ਨਹੀਂ ਦੱਸ ਸਕਦਾ, ਇਹ ਤਾਂ ਹਾਈ ਕੋਰਟ ‘ਤੇ ਹੀ ਨਿਰਭਰ ਕਰਦਾ ਹੈ ਪਰ ਅੱਜ ਦੀ ਸੁਣਵਾਈ ਤੋਂ ਬਾਅਦ ਉਹ ਸੰਤੁਸ਼ਟ ਹਨ। ਉਨਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸਰਕਾਰ ਦਾ ਹਰ ਪੱਖ ਹਾਈ ਕੋਰਟ ਅੱਗੇ ਰੱਖ ਦਿੱਤਾ ਹੈ।ਉਨਾਂ ਦੱਸਿਆ ਕਿ ਹੁਣ ਮਾਪਿਆ ਦਾ ਪੱਖ ਸੁਣਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਰੇ ਪੱਖਾਂ ਤੋਂ ਕੁਝ ਸੁਆਲ ਵੀ ਮੁੜ ਤੋਂ ਪੁੱਛ ਸਕਦੀ ਹੈ, ਜਿਸ ਤੋਂ ਬਾਅਦ ਹੀ ਇਸ ਸਬੰਧੀ ਆਖਰੀ ਫੈਸਲਾ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।