ਮੁੰਬਈ ਧਮਾਕਿਆਂ ਦੇ ਦੋਸ਼ੀ ਮੁਸਤਫਾ ਦੀ ਮੌਤ 

Mumbai Blast, Death, Mustafa, Convicted

ਮੁੰਬਈ: 1993 ਵਿੱਚ ਹੋਏ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਮੁਸਤਫਾ ਦੌਸਾ ਦੀ ਬੁੱਧਵਾਰ ਨੂੰ ਮੌਤ ਹੋ ਗਈ। ਸਵੇਰੇ ਛਾਤੀ ਦੇ ਬਾਅਦ ਉਸ ਨੇ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਜੇਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਡੀਨ ਟੀਪੀ ਲਹਾਨੇ ਨੇ ਦੱਸਿਆ ਕਿ ਮੁਸਤਫਾ ਨੇ ਹਾਈਪਰਟੈਨਸ਼ਨ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਨੂੰ ਸ਼ੱਕਰ ਵੀ ਸੀ ਨੂੰ। ਉਸ ਨੇ ਦਿਲ ਦੀ ਸਮੱਸਿਆ ਬਾਰੇ ਵਿਸ਼ੇਸ਼ ਟਾਡਾ ਅਦਾਲਤ ਨੂੰ ਵੀ ਦੱਸਿਆ ਸੀ। ਉਹ ਬਾਈਪਾਸ ਸਰਜਰੀ ਕਰਵਾਉਣਾ ਚਾਹੁੰਦਾ ਸੀ।

ਬੰਬ ਮੰਗਵਾਉਣ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ

ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਦੋਸ਼ੀ ਮੁਸਤਫਾ ਦੌਸਾ, ਅੰਡਰਵਰਲਡ ਡਾਨ ਅਬੂ ਸਲੇਮ  ਸਮੇਤ ਛੇ ਦੋਸ਼ੀਆਂ ਦੀ ਸਜ਼ਾ ‘ਤੇ ਅਦਾਲਤ ਵਿੱਚ ਬਹਿਸ ਸ਼ੁਰੂ ਹੋ ਗਈ ਸੀ। ਸੀਬੀਆਈ ਦੇ ਵਕੀਲ ਦੀਪਕ ਸਾਲਵੀ ਨੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ ਸਹੈ। ਅਦਾਲਤ ਨੇ ਸਲੇਮ ਮਾਸਟਰ ਮਾਈਂਡ ਮੰਨਦੇ ਹੋਏ ਮੁਸਤਫਾ ਦੌਸਾ, ਮੁਹੰਮਦ ਦੌਸਾ, ਫਿਰੋਜ਼ ਰਾਸ਼ਿਦ ਖਾਨ, ਕਰੀਮ ਉੱਲਾ ਸ਼ੇਖ ਅਤੇ ਤਾਹਿਰ ਮਰਚੈਂਟ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ 12 ਮਾਰਚ, 1993 ਨੂੰੰ ਮੁੰਬਈ ਇੱਕ ਤੋਂ ਬਾਅਦ ਲੜੀਵਾਰ 12 ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਜਦੋਂਕਿ  700 ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ਧਮਾਕਿਆਂ ‘ਚ 27 ਲੱਖ ਕਰੋੜ ਰੁਪਏ ਦੀ ਸੰਪਤੀ ਖਤਮ ਹੋਈ ਸੀ। ਇਸ ਮਾਮਲੇ ਵਿੱਚ 129 ਜਣਿਆਂ ਖਿਲਾਫ਼ ਦੋਸ਼ ਪੱਤਰ ਆਇਦ ਕੀਤੇ ਗਏ ਸਨ।  ਗੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਸੰਜੇ ਦੱਤ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ।