ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਗੈਸ ਸਿਲੰਡਰ ਫਟ...

    ਗੈਸ ਸਿਲੰਡਰ ਫਟਣ ਨਾਲ ਇਕੋ ਪਰਿਵਾਰ ਦੇ 5 ਵਿਅਕਤੀਆਂ ਦੀ ਮੌਤ, ਦੋ ਜ਼ਖਮੀ

    Jalander Gas Cylinder News

    ਮਰਨ ਵਾਲਿਆਂ ਵਿੱਚ 3 ਬੱਚੇ, ਇੱਕ ਮਰਦ ਅਤੇ ਔਰਤ ਸ਼ਾਮਲ ਦੱਸੇ ਜਾ ਰਹੇ ਹਨ

    ਜਲੰਧਰ (ਰਾਜਨ ਮਾਨ)। ਬੀਤੀ ਅੱਧ ਰਾਤ ਦੇ ਕਰੀਬ ਜਲੰਧਰ ਦੇ ਅਵਤਾਰ ਨਗਰ ਖੇਤਰ ‘ਚ ਗੈਸ ਸਿਲੰਡਰ ਫਟਣ ਨਾਲ ਤਿੰਨ ਬੱਚਿਆਂ ਅਤੇ ਔਰਤ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਦੇ ਕਰੀਬ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਦੇ ਗੁਆਂਢੀਆਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗੈਸ ਲੀਕ ਹੋਣ ਦੀ ਬਦਬੂ ਜਦੋਂ ਆਉਣ ਲੱਗੀ ਤਾਂ ਉਹ ਘਰ ਚੋ ਬਾਹਰ ਨਿਕਲ ਗਏ ਤੇ ਉਸ ਤੋ ਕੁਛ ਸੈਕਿੰਡਾਂ ‘ਚ ਬਲਾਸਟ ਹੋ ਗਿਆ। (Jalander Gas Cylinder News)

    ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਸਲਿਆਂ ’ਤੇ ਇਨ੍ਹਾਂ ਆਗੂਆਂ ਨੂੰ ਦੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ

    ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਬੱਚੇ,ਇਕ ਉਹਨਾਂ ਦੀ ਮਾਂ ਅਤੇ ਉਹਨਾਂ ਦਾ ਦਾਦਾ ਦੱਸੇ ਜਾ ਰਹੇ ਹਨ। ਜਦਕਿ ਉਹਨਾਂ ਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ ਅਤੇ ਉਸਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਤੇ ਜਲੰਧਰ ਪੁਲਸ ਨੇ ਆਕੇ ਬਚਾਅ ਕਾਰਜ ਸੁਰੂ ਕਰ ਦਿੱਤੇ ਗਏ। ਤਿੰਨ ਬੱਚੇ ਉਹਨਾਂ ਦੀ ਮਾਂ ਅਤੇ ਦਾਦਾ ਦੀ ਮੌਤ ਅਤੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਉਸਨੂੰ ਲੁਧਿਆਣਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। (Jalander Gas Cylinder News)

    LEAVE A REPLY

    Please enter your comment!
    Please enter your name here