ਰੁੱਖ ਡਿੱਗਣ ਨਾਲ ਚਾਰ ਜਣਿਆਂ ਦੀ ਦਰਦਨਾਕ ਮੌਤ

Jammu and Kashmir

ਜੰਮੂ (ਏਜੰਸੀ)। ਜੰਮੂ-ਕਸ਼ਮੀਰ (Jammu and Kashmir) ਦੇ ਕਿਸ਼ਤਵਾੜ ਜ਼ਿਲ੍ਹੇ ’ਚ ਰੁੱਖ ਡਿੱਗਣ ਨਾਲ ਵੀਰਵਾਰ ਤੜਕੇ ਇੱਕ ਘੁਮੰਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਿਸ ’ਚ ਇੱਕ ਜੋੜਾ ਵੀ ਸ਼ਾਮਲ ਹੈ। ਕਿਸ਼ਤਵਾੜ ਜ਼ਿਲ੍ਹੇ ਦੇ ਐੱਸਐੱਸਪੀ ਖਲੀਲ ਪੋਸਵਾਲ ਨੇ ਕਿਹਾ ਕਿ ਅੱਜ ਤੜਕੇ ਕਰੀਬ ਤਿੰਨ ਵਜੇ ਰੁੱਖ (ਕੈਲ ਦਾ ਰੁੱਖ) ਡਿੱਗਣ ਨਾਲ ਖਾਨਾਬਦੋਸ਼ (ਘੁਮੰਤੂ) ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਰੁੱਖ ਭਾਰੀ ਮੀਂਹ ਅਤੇ ਹਨ੍ਹੇਰੀ ਕਾਰਨ ਡਿੱਗ ਗਿਆ।

ਇਹ ਵੀ ਪੜ੍ਹੋ : ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ

ਪੁਲਿਸ ਨੇ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਨਜੀਰ ਅਹਿਮਦ (55), ਉਨ੍ਹਾਂ ਦੀ ਪਤਨੀ ਅੰਜਾਰਾ (42), ਨੂੰਹ ਸ਼ਮਾ ਬਾਨੋ (18) ਅਤੇ ਸ਼ਕੀਲਾ (36) ਦੇ ਰੂਪ ’ਚ ਕੀਤੀ ਗਈ ਹੈ। ਸਾਰੇ ਕਠੁਆ ਜ਼ਿਲ੍ਹੇ ਦੇ ਬਰਵਾਲ ਘੱਟੀ ਨਿਵਾਸੀ ਸਨ। ਐੱਸਐੱਸਪੀ ਨੇ ਕਿਹਾ ਿਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।