ਨੌਜਵਾਨ ਦੀ ਰਜਬਾਹੇ ’ਚ ਡਿੱਗਣ ਕਾਰਨ ਮੌਤ

Accident

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪਿੰਡ ਗਹਿਰੀ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਵਾਪਸ ਪਿੰਡ ਜਾ ਰਹੇ ਦੋ ਨੌਜਵਾਨ ਕੋਟਕਪੂਰਾ ਰੋਡ ਬਾਈਪਾਸ (Accident) ਨੇੇੜੇ ਜਲਾਲਾਬਾਦ ਰੋਡ ’ਤੇ ਸਥਿਤ ਰਜਬਾਹੇ ’ਚ ਡਿੱਗ ਗਏ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜਖ਼ਮੀ ਹੋ ਗਿਆ।

ਜਖ਼ਮੀ ਨੌਜਵਾਨ ਨੂੰ ਲੋਕਾਂ ਵੱਲੋਂ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਗਹਿਰੀ ਨਿਵਾਸੀ ਹਰਵਿੰਦਰ ਸਿੰਘ ਪੁੱਤਰ ਪੱਪੂ ਸਿੰਘ ਜੋ ਕਿ ਆਪਣੇ ਦੋਸਤ ਬੋਹੜ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜੰਡੂਵਾਲਾ ਨਾਲ ਬੁੱਧਵਾਰ ਰਾਤ ਨੂੰ ਮੋਟਰਸਾਇਕਲ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹਸਪਤਾਲ ’ਚ ਕੰਮ ਕਰਦੇ ਆਪਣੇ ਨੌਜਵਾਨ ਦੋਸਤ ਰੋਬਿਨ ਸਿੰਘ ਦਾ ਜਨਮ ਦਿਨ ਮਨਾਉਣ ਲਈ ਆਏ ਸੀ।

ਜਖ਼ਮੀ ਨੌਜਵਾਨ ਬੋਹੜ ਸਿੰਘ ਅਨੁਸਾਰ ਉਹ ਦੋਵੇਂ ਰੋਬਿਨ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਰਾਤ ਸਮੇਂ ਵਾਪਸ ਪਿੰਡ ਨੂੰ ਜਾ ਰਹੇ ਸੀ ਤਾਂ ਸਥਾਨਕ ਜਲਾਲਾਬਾਦ ਰੋਡ ’ਤੇ ਖੱਡਿਆਂ ਦੇ ਚਲਦਿਆਂ ਉਨ੍ਹਾਂ ਦੇ ਮੋਟਰ ਸਾਇਕਲ ਦਾ ਸੰਤੁਲਿਨ ਵਿਗੜ (Accident) ਗਿਆ ਜਿਸ ਕਾਰਨ ਮੋਟਰਸਾਇਕਲ ਸਮੇਤ ਦੋਵੇਂ ਰਜਬਾਹੇ ’ਚ ਡਿੱਗ ਗਏ। ਰਜਬਾਹੇ ’ਚ ਡਿੱਗਣ ਕਾਰਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਬੋਹੜ ਸਿੰਘ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ’ਚ ਬੋਹੜ ਸਿੰਘ ਨੂੰ ਲੋਕਾਂ ਵੱਲੋਂ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਹੈ। ਓਧਰ ਥਾਣਾ ਸਦਰ ਮੁਕਤਸਰ ਦੇ ਏਐਸਅਈ ਜਸਵੀਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here