ਰੋਬਿਨ ਉਥੱਪਾ ਵਿਦੇਸ਼ੀ ਟੀ-20 ਲੀਗ ‘ਚ ਛਾਏ, ਖੇਡੀ ਵਿਸਫੋਟਕ ਪਾਰੀ  

Robin Uthappa

46 ਗੇਂਦਾਂ ‘ਚ 79 ਦੌੜਾਂ ਦੀ ਪਾਰੀ ਖੇਡ ਕੇ ਗ੍ਰੀਨ ਬੈਲਟ ਹਾਸਲ ਕੀਤਾ

ਨਵੀਂ ਦਿੱਲੀ। ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ੀ ਰੋਬਿਨ ਉਥਪਾ (Robin Uthappa ) ਨੇ ਭਾਵੇ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋ ਸੰਨਿਆਸ ਲੈ ਲਿਆ ਹੈ ਪਰਤੂੰ ਹੁਣ ਵੀ ਉਨਾਂ ਦਾ ਬੱਲਾ ਖੂਬ ਬੋਲ ਰਿਹਾ ਹੈ। ਰੌਬੀ ਹੁਣ ਵਿਦੇਸ਼ੀ ਟੀ-20 ਲੀਗ ‘ਚ ਹਿੱਸਾ ਲੈ ਰਿਹਾ ਹੈ। ਇਸ ਸਮੇਂ ਉਹ UAE ਦੀ ILT-20 ਯਾਨੀ ਅੰਤਰਰਾਸ਼ਟਰੀ ਲੀਗ T-20 ‘ਚ ਖੇਡ ਰਿਹਾ ਹੈ।

ਉਹ ਦੁਬਈ ਕੈਪੀਟਲਜ਼ ਲਈ ਖੇਡਦਾ ਹੈ। ਰੋਬਿਨ ਉਥਪਾ ਨੇ ਸੋਮਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖਾੜੀ ਜਾਇੰਟਸ ਖਿਲਾਫ 46 ਗੇਂਦਾਂ ‘ਚ 79 ਦੌੜਾਂ ਦੀ ਪਾਰੀ ਖੇਡ ਕੇ ਗ੍ਰੀਨ ਬੈਲਟ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ। ਉਥੱਪਾ ਇਸ ਸਮੇਂ 122 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

Robin Uthappa

Robin Uthappa ਨੇ ਭਾਰਤ ਟੀਮ ਲਈ ਖੇਡੀਆਂ ਹਨ ਵੱਡੀਆਂ ਪਾਰੀਆਂ

ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਰੋਬਿਨ ਉਥੱਪਾ (Robin Uthappa) ਨੇ ਭਾਰਤ ਲਈ 46 ਵਨਡੇ ਅਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ 6 ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਵਨਡੇ ਵਿੱਚ 934 ਦੌੜਾਂ ਬਣਾਈਆਂ। ਜਦੋਂਕਿ ਟੀ-20 ‘ਚ ਉਸ ਨੇ 1 ਅਰਧ ਸੈਂਕੜੇ ਨਾਲ 249 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਥੱਪਾ ਨੇ IPL ‘ਚ 205 ਮੈਚ ਖੇਡੇ ਹਨ। ਇਸ ‘ਚ ਉਸ ਨੇ 27.51 ਦੀ ਔਸਤ ਅਤੇ 130.55 ਦੀ ਸਟ੍ਰਾਈਕ ਰੇਟ ਨਾਲ 4952 ਦੌੜਾਂ ਬਣਾਈਆਂ। ਉਸ ਨੇ ਆਈਪੀਐਲ ਵਿੱਚ 27 ਅਰਧ ਸੈਂਕੜੇ ਲਗਾਏ ਹਨ। ਉਸ ਦਾ ਸਰਵੋਤਮ ਸਕੋਰ 88 ਦੌੜਾਂ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ