ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਜੇਲ੍ਹ ‘ਚ ਕਤਲ ਦੇ ਮਾਮਲੇ ‘ਚ ਬੰਦ ਦੋ ਕੈਦੀਆਂ ਨੇ ਕੀਤਾ ਕਤਲ
ਜੇਲ੍ਹਰ ਤੇ ਸੈੱਲ ਸੁਪਰਡੈਂਟ ਮੁਅੱਤਲ
ਤਰੁਨ ਸ਼ਰਮਾ, ਨਾਭਾ
ਪੰਜਾਬ ‘ਚ ਜੇਲ੍ਹਾਂ ‘ਚ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਅੱਜ ਉਸ ਵੇਲੇ ਖੁੱਲ੍ਹ ਗਈ ਜਦੋਂ ਅੱਜ ਨਾਭਾ ਜ਼ੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ (49) ਦਾ ਦੋ ਕੈਦੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਬਿੱਟੂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਨਾਲ ਸਬੰਧਿਤ ਸੀ ਉਸ ਨੂੰ ਕਥਿਤ ਬੇਅਦਬੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਅਦਾਲਤ ਵੱਲੋਂ ਇਸ ਮਾਮਲੇ ‘ਚ ਜ਼ਮਾਨਤ ਵੀ ਮਿਲ ਚੁੱਕੀ ਸੀ ਹੁਣ ਉਹ ਮੋਗਾ ‘ਚ 2010 ‘ਚ ਕਥਿਤ ਤੌਰ ‘ਤੇ ਬੱਸਾਂ ਦੀ ਸਾੜ-ਫੂਕ ਦੇ ਮਾਮਲੇ ‘ਚ ਵਿਚਾਰ ਅਧੀਨ ਹਵਾਲਾਤੀ ਸੀ ਇਹ ਖ਼ਬਰ ਸੁਣਦਿਆਂ ਸਾਧ-ਸੰਗਤ ‘ਚ ਸੋਗ ਦੀ ਲਹਿਰ ਫੈਲ ਗਈ
ਨਾਭਾ ‘ਚ ਭਵਾਨੀਗੜ੍ਹ ਰੋਡ ‘ਤੇ ਨਵੀਂ ਜੇਲ੍ਹ ਦੇ ਅਧਿਕਾਰੀ ਰਮਨਦੀਪ ਸਿੰਘ ਭੰਗੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਕਤਲ ਮਾਮਲੇ ‘ਚ ਜੇਲ੍ਹ ‘ਚ ਸਜ਼ਾ ਕੱਟ ਰਹੇ ਕੈਦੀਆਂ ਗੁਰਸੇਵਕ ਸਿੰਘ ਤੇ ਮਹਿੰਦਰ ਸਿੰਘ ਨੇ ਸਰੀਏ ਨਾਲ ਮਹਿੰਦਰਪਾਲ ਬਿੱਟੂ ਇੰਸਾਂ ‘ਤੇ ਹਮਲਾ ਕਰ ਦਿੱਤਾ ਦੋਵਾਂ ਨੇ ਬਿੱਟੂ ਦੇ ਸਿਰ ‘ਤੇ ਅਣਗਿਣਤ ਵਾਰ ਸਰੀਏ ਨਾਲ ਸੱਟਾਂ ਮਾਰੀਆਂ ਜੇਲ ਪ੍ਰਸ਼ਾਸਨ ਵੱਲੋਂ ਬਿੱਟੂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਘਟਨਾ ਵਾਪਰਣ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨਾਭਾ ਪਹੁੰਚ ਗਈ ਤੇ ਜ਼ੇਲ੍ਹ ਪੁਲਿਸ ਛਾਉਣੀ ‘ਚ ਤਬਦੀਲ ਹੋ ਗਈ ਖ਼ਬਰ ਲਿਖੇ ਜਾਣ ਤੱਕ ਏਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ ਨਾਭਾ ਦੀ ਨਵੀਂ ਜੇਲ੍ਹ ‘ਚ ਪਹੁੰਚ ਗਏ ਸਨ ਪੁਲਿਸ ਨੇ ਕੈਦੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ
ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ‘ਤੇ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਮਾਮਲਾ ਦਰਜ਼ ਕੀਤਾ ਗਿਆ ਸੀ ਇਨ੍ਹਾਂ ਮਾਮਲਿਆਂ ‘ਚ ਬਿੱਟੂ ਨੂੰ ਜਮਾਨਤ ਵੀ ਮਿਲ ਚੁੱਕੀ ਸੀ ਹੁਣ ਉਹ ਮੋਗਾ ‘ਚ 2010 ‘ਚ ਬੱਸਾਂ ਦੀ ਕਥਿਤ ਸਾੜ-ਫੂਕ ਦੇ ਮਾਮਲੇ ‘ਚ ਵਿਚਾਰ ਅਧੀਨ ਹਵਾਲਾਤੀ ਸੀ ਬਿੱਟੂ ਆਪਣੇ ਪਿੱਛੇ ਪੁੱਤਰ, ਪੁੱਤਰੀ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਿਆ ਹੈ ਉਹ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ ਅਤੇ ਸਮਾਜ ਸੇਵੀ ਕੰਮਾਂ ‘ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ ਬਿੱਟੂ ਦੇ ਕਤਲ ਦੀ ਖ਼ਬਰ ਸੁਣਦਿਆਂ ਸਾਧ-ਸੰਗਤ ‘ਚ ਸੋਗ ਦੀ ਲਹਿਰ ਫੈਲ ਗਈ ਸਾਧ-ਸੰਗਤ ਨੇ ਬਿੱਟੂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਮੁੱਖ ਮੰਤਰੀ ਨੇ ਤਿੰਨ ਦਿਨਾਂ ‘ਚ ਜਾਂਚ ਸਬੰਧੀ ਰਿਪੋਰਟ ਮੰਗੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਮਾਮਲੇ ‘ਚ ਜਾਂਚ ਲਈ ਤੱਥ ਖੋਜ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਏਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ ਕਰਨਗੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਸਬੰਧੀ ਰਿਪੋਰਟ ਤਿੰਨ ਦਿਨਾਂ ‘ਚ ਪੇਸ਼ ਕਰਨ ਲਈ ਕਿਹਾ ਹੈ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ
ਪਰਿਵਾਰ ਨੇ ਨਕਾਰੇ ਬਿੱਟੂ ‘ਤੇ ਲਾਏ ਗਏ ਦੋਸ਼
ਮਹਿੰਦਰਪਾਲ ਬਿੱਟੂ ਇੰਸਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਿੱਟੂ ਬਿਲਕੁਲ ਨਿਰਦੋਸ਼ ਸੀ ਉਸ ਨੂੰ ਪੁਲਿਸ ਨੇ ਝੂਠੀ ਕਹਾਣੀ ਘੜ ਕੇ ਬੇਅਦਬੀ ਦੇ ਮਾਮਲੇ ‘ਚ ਫਸਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਬਿੱਟੂ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਦਾ ਸੀ ਉਨ੍ਹਾਂ ਨਾਲ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ
ਕਤਲ ਦੀ ਨਿੰਦਾ
ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਤੇ ਵੱਖ-ਵੱਖ ਸੂਬਿਆਂ ਦੇ 45 ਮੈਂਬਰਾਂ ਨੇ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕਮੇਟੀ ਨੇ ਦੋਸ਼ੀਆਂ ਦੀ ਛੇਤੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ?ਲਈ ਕਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।