ਰਾਮ ਨਾਮ ਦੀ ਆਸ਼ਕੀ ਵਿੱਚ ਅੱਗੇ ਵਧਣਾ ਹੈ ਤਾਂ ਇਹ ਬਚਨ ਤੁਹਾਡੇ ਲਈ ਹਨ

ਰਾਮ ਨਾਮ ਦੀ ਆਸ਼ਕੀ ਵਿੱਚ ਅੱਗੇ ਵਧਣਾ ਹੈ ਤਾਂ ਇਹ ਬਚਨ ਤੁਹਾਡੇ ਲਈ ਹਨ…

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਸੰਤ ਹਮੇਸ਼ਾ ਸਭ ਦਾ ਭਲਾ ਕਰਨ ਲਈ ਦੁਨੀਆਂ ਵਿੱਚ ਆਉਂਦੇ ਹਨ। ਇਹ ਸਿ੍ਰਸ਼ਟੀ ਦੇ ਜੀਵ ਪਸ਼ੂ ਪੰਛੀ ਜਾਨਵਰ ਜੋ ਵੀ ਪ੍ਰਮਾਤਮਾ ਦੀ ਔਲਾਦ ਹਨ ਸੰਤ ਉਨ੍ਹਾਂ ਨੂੰ ਆਪਣੀ ਔਲਾਦ ਸਮਝਦੇ ਹਨ। ਸੰਤਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਸਦੀਆਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਪਰਮਾਤਮਾ ਨਾਲ ਮਿਲਾਉਣਾ। ਸੰਤਾਂ ਦਾ ਮਾਰਗ ਪ੍ਰੇਮ ਦਾ ਮਾਰਗ ਹੁੰਦਾ ਹੈ ਉਹ ਆਪਣੀ ਬਾਣੀ ਦੇ ਨਾਲ ਹਰ ਇਨਸਾਨ ਦੇ ਦੁੱਖ ਦੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਜਨਮ-ਮਰਨ ਦੇ ਚੱਕਰ ਤੋਂ ਆਜ਼ਾਦ ਕਰਵਾਉਣ ਲਈ ਉਹਨਾਂ ਨੂੰ ਰਾਮ ਨਾਮ ਨਾਲ ਜੋੜਦੇ ਹਨ।

ਸੰਤ ਪੀਰ ਫ਼ਕੀਰ ਹਰ ਤਰੀਕੇ ਨਾਲ ਇਨਸਾਨ ਦਾ ਭਲਾ ਕਰਦੇ ਹਨ, ਕਦੇ ਆਪਣੇ ਪਾਕ ਪਵਿੱਤਰ ਬਚਨਾਂ ਨਾਲ, ਕਦੇ ਕ੍ਰਿਪਾਦਿ੍ਰਸ਼ਟੀ ਨਾਲ ਅਤੇ ਕਦੇ ਆਸ਼ੀਰਵਾਦ ਨਾਲ। ਸੰਤ ਹਮੇਸ਼ਾ ਆਪਣੇ ਸ਼ਰਧਾਲੂਆਂ ਨੂੰ ਰੂਹਾਨੀ ਅਤੇ ਦੁਨਿਆਵੀ ਰਹਿਮਤਾਂ ਦੇ ਨਾਲ ਮਾਲਾਮਾਲ ਕਰਦੇ ਰਹਿੰਦੇ ਹਨ। ਜਦੋਂ ਇੱਕ ਸ਼ਰਧਾਲੂ ਆਪਣੇ ਗੁਰੂ ਦੇ ਬਚਨਾਂ ਨੂੰ ਪੂਰਨ ਰੂਪ ਨਾਲ ਮੰਨਦਾ ਹੈ ਤਾਂ ਗੁਰੂ ਉਸ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਹਨ। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਸਾਂ ਆਪਣੀ ਸਾਧ-ਸੰਗਤ ਦੇ ਉੱਤੇ ਬੇਸ਼ੁਮਾਰ ਰਹਿਮਤਾਂ ਲੁਟਾ ਰਹੇ ਹਨ।

ਪੂਜਨੀਕ ਗੁਰੂ ਜੀ 30 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਡੇਰੇ ਵਿੱਚ ਪਧਾਰੇ ਸਨ ਅਤੇ ਉਨ੍ਹਾਂ ਨੇ ਸਾਧ ਸੰਗਤ ਨੂੰ ਆਪਣੇ ਦਰਸ਼ ਦੀਦਾਰ ਦੇ ਨਾਲ ਨਿਹਾਲ ਕੀਤਾ। ਬਰਨਾਵਾ ਵਿਖੇ ਪੂਜਨੀਕ ਗੁਰੂ ਜੀ ਨੇ ਸਤਿਸੰਗ ਕਰਕੇ ਲੱਖਾਂ ਲੋਕਾਂ ਦੀਆਂ ਬੁਰਾਈਆਂ ਛੁਡਵਾਈਆਂ, ਉਨ੍ਹਾਂ ਦਾ ਨਸ਼ਾ ਛੁਡਵਾਇਆ ਅਤੇ ਉਨ੍ਹਾਂ ਨੂੰ ਰਾਮ ਨਾਮ ਨਾਲ ਜੋੜਿਆ। ਪੂਜਨੀਕ ਪਿਤਾ ਜੀ ਨੇ ਆਪਣੇ ਪਾਵਨ ਬਚਨਾਂ ਦੇ ਨਾਲ ਹਰ ਇਨਸਾਨ ਦੇ ਮਨ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੂੰ ਜੀਣ ਦਾ ਸਹੀ ਢੰਗ ਦੱਸਿਆ।

https://www.instagram.com/reel/Ci2KI-QjBql/?igshid=ZjJiMWE1MWQ=

ਪੂਜਨੀਕ ਪਿਤਾ ਜੀ ਦੇ ਬਚਨ ‘ਬਰਨਾਵਾ ਡਾਇਰੀ’ ਦੇ ਐਪੀਸੋਡ ਬਣਾ ਕੇ ਸਾਧ ਸੰਗਤ ਦੇ ਰੂਬਰੂ ਕੀਤਾ ਜਾਂਦਾ ਹੈ। ਇਸੇ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਇੰਸਟਾਗ੍ਰਾਮ ਪੇਜ ਤੇ ‘ਬਰਨਾਵਾ ਡਾਇਰੀ’ ਦਾ ਦਸਵਾਂ ਐਪੀਸੋਡ ਪੋਸਟ ਕੀਤਾ ਗਿਆ ਹੈ। ਇਸ ਵਿੱਚ ਪੂਜਨੀਕ ਗੁਰੂ ਜੀ ਨੇ ਆਪਣੀ ਅੱਖ ਦਾ ਤਾਰਾ ਪਿਆਰੀ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਲੰਗਰ ਖਾਣ ਬਾਰੇ ਬਚਨ ਕੀਤੇ ਹਨ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗੁਰੂ ਘਰ ਦਾ ਲੰਗਰ ਬਹੁਤ ਬੇਸ਼ਕੀਮਤੀ ਹੁੰਦਾ ਹੈ, ਜੋ ਸ਼ਰਧਾ ਭਾਵ ਨਾਲ ਲੰਗਰ ਖਾਂਦਾ ਹੈ ਉਸ ਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਪੂਜਨੀਕ ਪਿਤਾ ਜੀ ਨੇ ਸਾਧ ਸੰਗਤ ਦਾ ਪ੍ਰੇਮ ਅਤੇ ਦਿ੍ਰੜ ਵਿਸ਼ਵਾਸ਼ ਦੇਖਦੇ ਹੋਏ ਲੰਗਰ ਖਾਣ ਸਬੰਧੀ ਅਜਿਹੇ ਬਚਨ ਕੀਤੇ ਹਨ ਜੋ ਇਤਿਹਾਸ ਵਿੱਚ ਅੱਜ ਤੱਕ ਕਿਸੇ ਗੁਰੂ ਨੇ ਨਹੀਂ ਕੀਤੇ। ਉਹਨਾਂ ਨੇ ਲੰਗਰ ਖਾਣ ਬਾਰੇ ਵਚਨ ਕਰਦੇ ਹੋਏ ਫਰਮਾਇਆ ਕਿ,

‘‘ਸਾਈਂ ਜੀ ਕਿਹਾ ਕਰਦੇ ਸਨ ਕਿ ‘ਸੱਚੇ ਸੌਦੇ ਦਾ ਲੰਗਰ ਖਾਵਣਗੇ ਤਾਂ ਘਣੇ ਰੋਗ ਟੁੱਟ ਜਾਵਣਗੇ’। ਪਰ ਹੁਣ ਅਸੀਂ ਉਨ੍ਹਾਂ ਤੋਂ ਹੀ ਮੰਗ ਕੇ ਲਿਆਏ ਹਾਂ ਕਿ ਰੋਗ ਤਾਂ ਟੁੱਟਣਗੇ ਹੀ ਪਰ ਰਾਮ ਨਾਮ ਦੀ ਆਸ਼ਕੀ ਵਿਚ ਤਰੱਕੀ ਵੀ ਕਰਦੇ ਜਾਓਗੇ, ਜੇਕਰ ਇਹ ਲੰਗਰ ਖਾਓਗੇ’’।

ਪੂਜਨੀਕ ਪਿਤਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਏਨੇ ਜਬਰਦਸਤ ਬਚਨ ਸੁਣਕੇ ਸਾਧ ਸੰਗਤ ਗਦ-ਗਦ ਹੋ ਉੱਠੀ ਹੈ। ‘ਬਰਨਾਵਾ ਡਾਇਰੀ’ ਦੇ ਇਸ ਐਪੀਸੋਡ ਨੂੰ ਸਾਧ-ਸੰਗਤ ਬਾਰ ਬਾਰ ਦੇਖ ਰਹੀ ਹੈ, ਵੀਡੀਓ ਨੂੰ ਲਾਈਕ ਕੁਮੈਂਟ ਸ਼ੇਅਰ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਇਹ ‘ਬਰਨਾਵਾ ਡਾਇਰੀ’ ਦੇ ਸਪੈਸ਼ਲ ਐਪੀਸੋਡ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਦੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਕੀਤੇ ਜਾਂਦੇ ਹਨ। ਜੇ ਤੁਸੀਂ ਹੁਣ ਤੱਕ ਇਹ ਅਪੀਸੋਡ ਨਹੀਂ ਦੇਖੇ ਤਾਂ ਪੂਜਨੀਕ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਅੱਜ ਹੀ ਸੁਣੋ ਅਤੇ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ