ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Bank Refund N...

    Bank Refund News: ਡੇਰਾ ਸ਼ਰਧਾਲੂ ਨੇ ਬੈਂਕ ਖਾਤੇ ’ਚ ਆਏ ਹਜ਼ਾਰਾਂ ਰੁਪਏ ਅਸਲ ਮਾਲਕ ਨੂੰ ਕੀਤੇ ਵਾਪਸ

    Bank Refund News
    ਸਰਹਿੰਦ : ਬੈਂਕ ਖਾਤੇ ’ਚ ਆਏ ਰੁਪਏ ਅਸਲ ਮਾਲਕ ਨੂੰ ਵਾਪਸ ਕਰਦੇ ਹੋਏ ਡੇਰਾ ਸ਼ਰਧਾਲੂ।

    Bank Refund News: (ਮਨੋਜ ਸ਼ਰਮਾ) ਸਰਹਿੰਦ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਪ੍ਰੇਮੀ ਗਗਨਦੀਪ ਇੰਸਾਂ, ਪਿੰਡ ਵਜ਼ੀਰਪੁਰ ਬਲਾਕ ਸਰਹਿੰਦ ਨੇ ਆਪਣੇ ਬੈਂਕ ਖਾਤੇ ਵਿੱਚ ਆਏ 87109 ਰੁਪਏ ਅਸਲ ਮਾਲਕ ਮਨਜਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ।

    ਇਹ ਵੀ ਪੜ੍ਹੋ: Welfare: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬੇਸਹਾਰਾ ਬੱਚਿਆਂ ਲਈ ਬਣਾਇਆ ਮਕਾਨ

    ਜਾਣਕਾਰੀ ਦਿੰਦਿਆਂ ਗਗਨਦੀਪ ਇੰਸਾਂ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ਵਿੱਚ 87109 ਰੁਪਏ ਦੀ ਵੱਡੀ ਰਕਮ ਜਮ੍ਹਾਂ ਹੋਈ ਹੈ ਤਾਂ ਉਸ ਨੇ ਤੁਰੰਤ ਬੈਂਕ ਵਿੱਚ ਜਾ ਕੇ ਦੱਸਿਆ ਕਿ ਉਸ ਦੇ ਖਾਤੇ ਵਿੱਚ ਗਲਤੀ ਨਾਲ 87109 ਰੁਪਏ ਆਏ ਹਨ। ਜੋ ਕਿ ਉਸ ਨੂੰ ਨਹੀਂ ਪਤਾ ਕਿ ਇਹ ਰੁਪਏ ਕਿਸ ਨੇ ਪਾਏ ਹਨ। ਜਾਂਚ ਪੜਤਾਲ ਤੋਂ ਬਾਅਦ ਅਸਲ ਮਾਲਕ ਮਨਜਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਬੁਲਾ ਕੇ 87109 ਰੁਪਏ ਦੀ ਰਕਮ ਵਾਪਿਸ ਕੀਤੀ। ਰਕਮ ਮਿਲਣ ਤੋਂ ਬਾਅਦ ਅਸਲ ਮਾਲਕ ਮਨਜਿੰਦਰ ਸਿੰਘ ਨੇ ਗਗਨਦੀਪ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ 85 ਮੈਂਬਰ ਦੌਲਤ ਰਾਮ (ਰਾਜੂ) ਹਾਜ਼ਰ ਸਨ। Bank Refund News