ਔਖੇ ਸਮੇਂ ਕਿਸੇ ਰਿਸ਼ਤੇਦਾਰ ਨੇ ਨਹੀਂ ਡੇਰਾ ਸ਼ਰਧਾਲੂਆਂ ਨੇ ਬਾਂਹ ਫੜੀ ਹੈ, ਅਹਿਸਾਨ ਨਹੀਂ ਭੁਲਾਵਾਂਗਾ : ਪਾਲਾ ਰਾਮ
(ਸਾਹਿਲ ਅਗਰਵਾਲ) ਸਾਹਨੇਵਾਲ। ਬਲਾਕ ਕੂੰਮਕਲਾਂ ਤੇ ਮਾਂਗਟ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕਰਦਿਆਂ ਪਿੰਡ ਕਟਾਣੀ ਖੁਰਦ ਦੇ ਜਸਪਾਲ ਸਿੰਘ ਉਰਫ਼ ਪਾਲਾ ਰਾਮ ਦੀ ਪੱਕੇ ਘਰ ਦੀ ਚਿੰਤਾ ਮੁਕਾ ਦਿੱਤੀ ਹੈ ਜੋ ਇੱਕ ਧਰਮਸ਼ਾਲਾ ’ਚ ਰਹਿ ਕੇ ਡੰਗ ਟਪਾ ਰਿਹਾ ਸੀ। Homely Shelter
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕੂੰਮਕਲਾਂ ਦੇ ਬਲਾਕ ਪ੍ਰੇਮੀ ਸੇਵਕ ਕੁਲਵੰਤ ਇੰਸਾਂ ਨੇ ਦੱਸਿਆ ਕਿ ਬਲਾਕ ਕੁੰਮ ਕਲਾਂ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ’ਚੋਂ ‘ਆਸ਼ਿਆਨਾ ਮੁਹਿੰਮ’ ਤਹਿਤ ਇੱਕ ਅਤੀ ਗਰੀਬ ਪਾਲਾ ਰਾਮ ਨੂੰ ਮਕਾਨ ਬਣਾ ਕੇ ਦਿੱਤਾ ਹੈ ਜੋ ਆਪਣੀ ਪਤਨੀ ਤੇ ਦੋ ਛੋਟੀਆਂ ਬੱਚੀਆਂ ਸਮੇਤ ਇੱਕ ਧਰਮਸ਼ਾਲਾ ’ਚ ਦਿਨ ਕੱਟ ਰਿਹਾ ਸੀ।
ਇਹ ਵੀ ਪੜ੍ਹੋ: Humanity: ਤਿੰਨ ਯੂਨਿਟ ਖੂਨਦਾਨ ਕਰਕੇ ਨਿਭਾਈ ਇਨਸਾਨੀਅਤ
ਉਨ੍ਹਾਂ ਦੱਸਿਆ ਕਿ ਪਾਲਾ ਰਾਮ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਤੇ ਆਪਣਾ ਮਕਾਨ ਬਣਾਉਣ ’ਚ ਅਸਮਰੱਥ ਸੀ। ਜਦੋਂ ਉਸਨੂੰ ਡੇਰਾ ਸ਼ਰਧਾਲੂਆਂ ਬਾਰੇ ਪਤਾ ਲੱਗਿਆ ਤਾਂ ਉਸਨੇ ਪਿੰਡ ਦੇ ਹਰਦੀਪ ਕੌਰ ਇੰਸਾਂ ਰਾਹੀਂ ਇੱਕ ਅਰਜ਼ੀ ਲਿਖ ਕੇ ਬਲਾਕ ਦੇ ਜ਼ਿੰਮੇਵਾਰਾਂ ਤੱਕ ਪਹੁੰਚ ਕੀਤੀ। ਇਸ ’ਤੇ ਵਿਚਾਰ ਉਪਰੰਤ ਸਾਧ-ਸੰਗਤ ਨੇ ਪਾਲਾ ਰਾਮ ਨੂੰ ਮਕਾਨ ਬਣਾਉਣ ਦਾ ਫੈਸਲਾ ਕੀਤਾ।
ਜਾਣਕਾਰੀ ਮੁਤਾਬਕ ਪਾਲਾ ਰਾਮ ਆਪਣੀ ਪਤਨੀ ਤੋਂ ਇਲਾਵਾ ਪੁੱਤ-ਨੂੰਹ ਤੇ ਪੋਤੀ ਨਾਲ ਇੱਕ ਧਰਮਸ਼ਾਲਾ ’ਚ ਜ਼ਿੰਦਗੀ ਗੁਜਾਰ ਰਿਹਾ ਸੀ ਤੇ ਲੇਬਰ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਸੀ। ਇਸ ਮੌਕੇ ਜਗਤਾਰ ਇੰਸਾਂ, ਤਰਸੇਮ ਇੰਸਾਂ, ਭਿੰਦਰ ਇੰਸਾਂ, ਬਹਾਦਰ ਇੰਸਾਂ, ਸਰਬਜੀਤ ਇੰਸਾਂ, ਰਘਵੀਰ ਇੰਸਾਂ, ਬੂਟਾ ਇੰਸਾਂ, ਜਗਤਾਰ ਇੰਸਾਂ, ਮਨੂ ਇੰਸਾਂ, ਕੁਲਵੰਤ ਸਿੰਘ, ਗੁਰਜਿੰਦਰ ਇੰਸਾਂ ਮਿਸਤਰੀ ਅਤੇ ਸੇਵਾਦਾਰਾਂ ਨੇ ਬਿਨਾਂ ਕੋਈ ਮਿਹਨਤਾਨਾ ਲਏ ਪਾਲਾ ਰਾਮ ਨੂੰ ਪੂਰਾ ਮਕਾਨ ਬਣਾ ਕੇ ਸੌਂਪ ਦਿੱਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਤੇ ਵੱਡੀ ਗਿਣਤੀ ’ਚ ਬਲਾਕ ਸਮਰਾਲਾ ਤੇ ਸਾਹਨੇਵਾਲ ਦੀ ਵੀ ਸਾਧ-ਸੰਗਤ ਹਾਜ਼ਰ ਸੀ।

ਸਭ ਦੀ ਮੱਦਦ ਕਰਦੇ ਨੇ ਡੇਰਾ ਸ਼ਰਧਾਲੂ

ਪਾਲਾ ਰਾਮ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਵੇਂ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਦਾਤ ਹਲੇ ਪ੍ਰਾਪਤ ਨਹੀਂ ਕੀਤੀ ਪਰ ਪੂਜਨੀਕ ਗੁਰੂ ਜੀ ਦੀ ਕ੍ਰਿਪਾ ਸਦਕਾ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੇ ਘਰ ਦਾ ਸੁਫ਼ਨਾ ਪੂਰਾ ਕਰ ਦਿੱਤਾ ਹੈ। ਕਿਉਂਕਿ ਉਹ ਪਰਿਵਾਰ ਸਮੇਤ ਇੱਕ ਧਰਮਸ਼ਾਲਾ ’ਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਉਸ ਦੀ ਉਸ ਦੇ ਕਿਸੇ ਰਿਸ਼ਤੇਦਾਰ ਨੇ ਬਾਂਹ ਨਹੀਂ ਫੜੀ ਪਰ ਡੇਰਾ ਸ਼ਰਧਾਲੂਆਂ ਨੇ ਉਸਨੂੰ ਆਪਣੇ ਭਰਾ/ਰਿਸ਼ਤੇਦਾਰ ਤੋਂ ਵੀ ਵੱਧ ਸਮਝਿਆ ਹੈ। ਪਾਲਾ ਰਾਮ ਨੇ ਕਿਹਾ ਕਿ ਉਹ ਰਹਿੰਦੀ ਜ਼ਿੰਦਗੀ ਡੇਰਾ ਸ਼ਰਧਾਲੂ ਦਾ ਅਹਿਸਾਨ ਨਹੀਂ ਭੁਲਾਵੇਗਾ। Homely Shelter














