ਬੂਟੇ ਲਾਏ, ਪੰਛੀਆਂ ਲਈ ਦਿੱਤੇ ਪਾਣੀ ਦੇ ਕਟੋਰੇ, ਗਊਆਂ ਨੂੰ ਪਾਇਆ ਹਰਾ ਚਾਰਾ ਤੇ ਸ਼ੱਕਰ
(ਅਨਿਲ ਲੁਟਾਵਾ) ਅਮਲੋਹ। ਡੇਰਾ ਸ਼ਰਧਾਲੂ ਆਪਣਾ ਕੋਈ ਵੀ ਕਾਰਜ ਮਾਨਵਤਾ ਭਲਾਈ ਕਰਕੇ ਮਨਾਉਂਦੇ ਹਨ। ਅੱਜ ਵੀ ਡੇਰਾ ਸ਼ਰਧਾਲੂ ਸਿੰਮੀ ਲੁਟਾਵਾ ਵੱਲੋਂ ਆਪਣਾ ਜਨਮ ਦਿਨ ਪੌਦੇ ਲਾ ਕੇ, ਪੰਛੀਆਂ ਲਈ ਕਟੋਰੇ ਤੇ ਗਊਆਂ ਲਈ ਚਾਰੇ ਤੇ ਸ਼ੱਕਰ ਦਾ ਪ੍ਰਬੰਧ ਕਰਕੇ ਮਨਾਇਆ। ਸਰਕਾਰੀ ਸਕੂਲ ਭੱਦਲਥੂਹਾ ਦੇ ਗਰਾਉਂਡ ਵਿੱਚ ਬੂਟੇ ਲਾਉਣ ਦੀ ਰਸਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਜਦਾ ਕਰਦਿਆਂ ਪ੍ਰੇਮੀ ਸੇਵਕ ਭੱਦਲਥੂਹਾ ਸਦੀਕ ਮੁਹੰਮਦ ਨੇ ਬੇਨਤੀ ਦਾ ਸ਼ਬਦ ਲਾ ਕੇ ਕੀਤੀ ਤੇ ਸਿੰਮੀ ਲੁਟਾਵਾ ਵੱਲੋਂ ਪੌਦਾ ਲਾਉਣ ਤੋਂ ਬਾਅਦ ਪੰਛੀਆਂ ਲਈ ਕਟੋਰੇ ਵੰਡੇ ਗਏ। ਗਊਸ਼ਾਲਾ ਅਮਲੋਹ ‘ਚ ਗਊਆਂ ਲਈ ਚਾਰੇ ਤੇ ਸ਼ੱਕਰ ਦਾ ਪ੍ਰਬੰਧ ਕੀਤਾ। Happy birthday
ਇਸ ਮੌਕੇ ਗੱਲਬਾਤ ਕਰਦਿਆਂ ਨਿਰਮਲ ਸਿੰਘ 85 ਮੈਂਬਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ 164 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ। ਡੇਰਾ ਸ਼ਰਧਾਲੂ ਇਨ੍ਹਾਂ ਕਾਰਜਾਂ ਨੂੰ ਦਿਲੋਂ ਕਰਦੇ ਹਨ ‘ਤੇ ਆਪਣੀਆਂ ਖ਼ੁਸ਼ੀਆਂ ਜਨਮ ਦਿਨ ਆਦਿ ਮਨਾਉਣ ਲਈ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਦੇ ਹਨ।
ਇਹ ਵੀ ਪੜ੍ਹੋ: ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਵਾਤਾਵਰਣ ਪ੍ਰੇਮੀ ਬਲਜੀਤ ਸਿੰਘ ‘ਤੇ ਗੁਰਸੇਵਕ ਸਿੰਘ 15 ਮੈਬਰ ਨੇ ਕਿਹਾ ਗਲੋਮਿੰਗ ਵਾਰਮਿੰਗ ਨੂੰ ਦੇਖਦੇ ਹੋਏ ਹਰ ਇੱਕ ਵਿਅਕਤੀ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ‘ਤੇ ਉਸਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਿੰਮੀ ਲੁਟਾਵਾ ਨੇ ਕਿਹਾ ਕਿ ਆਪਣੇ ਜਨਮ ਦਿਨ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਇਹ ਕਾਰਜ ਕਰਨ ਦਾ ਮੌਕਾ ਮਿਲਿਆ ਹੈ। ਜਿਸ ਨੂੰ ਕਰਕੇ ਆਤਮਾ ਨੂੰ ਸਕੂਨ ਮਿਲਿਆ ਤੇ ਇੱਕ ਅਲੌਕਿਕ ਖ਼ੁਸ਼ੀ ਦਾ ਅਨੁਭਵ ਹੋਇਆ ਹੈ। Happy birthday
ਇਸ ਮੌਕੇ ਬਲਜੀਤ ਸਿੰਘ ਇੰਸਾਂ, ਹਰਜਿੰਦਰ ਸਿੰਘ ਇੰਸਾਂ,ਹਾਕਮ ਸੂਫੀ ਇੰਸਾਂ,ਸਦੀਕ ਮੁਹੰਮਦ ਇੰਸਾਂ,ਚੇਅਰਮੈਨ ਵਿਨੈ ਪੂਰੀ, ਡਾਕਟਰ ਹਰਿੰਦਰ ਸਿੰਘ ਪੂਰੀ, ਪਾਲ ਸਿੰਘ ਇੰਸਾਂ,ਹਰਮਨਦੀਪ ਇੰਸਾਂ,ਗੁਰਸੇਵਕ ਸਿੰਘ ਇੰਸਾਂ, ਜੀਤ ਸਿੰਘ ਇੰਸਾਂ,ਦੁਰਗਾ ਇੰਸਾਂ,ਭੈਣ ਕੁਲਵਿੰਦਰ ਕੌਰ ਇੰਸਾਂ, ਸਵਰਨਜੀਤ ਕੌਰ ਇੰਸਾਂ, ਸਾਨੀਆ ਇੰਸਾਂ, ਸ਼ਹਿਨਾਜ਼ ਇੰਸਾਂ, ਨਾਫੀਆ ,ਕੋਮਲਪ੍ਰੀਤ ( ਸਵੀਟੀ), ਜੀਵਨਜੋਤ ਆਦਿ ਮੌਜੂਦ ਸਨ।