Texas Flood: ਅਮਰੀਕਾ ਦੇ ਟੈਕਸਾਸ ’ਚ ਤਬਾਹੀ ਦਾ ਹੜ੍ਹ! ਭਿਆਨਕ ਹੜ੍ਹ ’ਚ ਹੁਣ ਤੱਕ 50 ਮੌਤਾਂ, 27 ਲਾਪਤਾ

Texas Flood
Texas Flood: ਅਮਰੀਕਾ ਦੇ ਟੈਕਸਾਸ ’ਚ ਤਬਾਹੀ ਦਾ ਹੜ੍ਹ! ਭਿਆਨਕ ਹੜ੍ਹ ’ਚ ਹੁਣ ਤੱਕ 50 ਮੌਤਾਂ, 27 ਲਾਪਤਾ

Texas Flood: ਵਾਸ਼ਿੰਗਟਨ (ਏਜੰਸੀ)। ਸ਼ੁੱਕਰਵਾਰ ਨੂੰ ਅਮਰੀਕਾ ਦੇ ਟੈਕਸਾਸ ਸੂਬੇ ’ਚ ਭਾਰੀ ਮੀਂਹ ਤੋਂ ਬਾਅਦ ਗੁਆਡਾਲੁਪ ਨਦੀ ’ਚ ਅਚਾਨਕ ਆਏ ਹੜ੍ਹ ਕਾਰਨ 51 ਲੋਕਾਂ ਦੀ ਮੌਤ ਹੋ ਗਈ। ਨਦੀ ਦੇ ਨੇੜੇ ਲੜਕੀਆਂ ਲਈ ਇੱਕ ਸਮਰ ਕੈਂਪ ਸੀ, ਜੋ ਹੜ੍ਹ ’ਚ ਫਸ ਗਿਆ। ਕੈਂਪ ’ਚ ਮੌਜ਼ੂਦ 750 ਲੜਕੀਆਂ ਨੂੰ ਬਚਾ ਲਿਆ ਗਿਆ ਹੈ। ਜਦੋਂ ਕਿ ਲਗਭਗ 27 ਕੁੜੀਆਂ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੈਨ ਐਂਟੋਨੀਓ, ਟੈਕਸਾਸ ’ਚ ਲਗਭਗ 15 ਇੰਚ (38 ਸੈਂਟੀਮੀਟਰ) ਮੀਂਹ ਪਿਆ।

ਇਹ ਖਬਰ ਵੀ ਪੜ੍ਹੋ : Mandi Cloudburst News: ਮੰਡੀ ’ਚ ਫਿਰ ਫਟਿਆ ਬੱਦਲ, ਕੋਰਾਟਾਂਗ ’ਚ ਦੇਰ ਰਾਤ ਭਾਰੀ ਨੁਕਸਾਨ

ਸਿਰਫ਼ 45 ਮਿੰਟਾਂ ’ਚ, ਨਦੀ ਦਾ ਪੱਧਰ 26 ਫੁੱਟ (8 ਮੀਟਰ) ਵਧ ਗਿਆ, ਜਿਸ ਨਾਲ ਘਰ ਤੇ ਵਾਹਨ ਵਹਿ ਗਏ। ਟੈਕਸਾਸ ਦੇ ਗਵਰਨਰ ਡੈਨ ਪੈਟ੍ਰਿਕ ਨੇ ਕਿਹਾ, ਹੜ੍ਹ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਬਚਾਅ ਟੀਮਾਂ ਕੰਮ ਕਰ ਰਹੀਆਂ ਹਨ। ਜਿਸ ’ਚ 9 ਬਚਾਅ ਟੀਮਾਂ, 14 ਹੈਲੀਕਾਪਟਰ ਤੇ 12 ਡਰੋਨ ਸ਼ਾਮਲ ਹਨ। ਹੁਣ ਤੱਕ 850 ਤੋਂ ਜ਼ਿਆਦਾ ਲੋਕਾਂ ਨੂੰ ਵੀ ਬਚਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ’ਤੇ ਪੋਸਟ ਕੀਤਾ ਤੇ ਟੈਕਸਾਸ ’ਚ ਆਏ ਵਿਨਾਸ਼ਕਾਰੀ ਹੜ੍ਹਾਂ ਕਾਰਨ ਬੱਚਿਆਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। Texas Flood

ਅਚਾਨਕ ਹੜ੍ਹਾਂ ਦਾ ਖ਼ਤਰਾ ਅਜੇ ਵੀ ਬਰਕਰਾਰ | Texas Flood

ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਐਮਰਜੈਂਸੀ ਚੇਤਾਵਨੀ ਜਾਰੀ ਰੱਖੀ ਹੈ। ਗ੍ਰੇਗ ਐਬੋਟ ਨੇ ਕਿਹਾ, ਅਸੀਂ ਲਾਪਤਾ ਲੋਕਾਂ ਦੀ ਭਾਲ ’ਚ ਕੋਈ ਕਸਰ ਨਹੀਂ ਛੱਡਾਂਗੇ। ਇਹ ਕਾਰਵਾਈ 24 ਘੰਟੇ ਲਗਾਤਾਰ ਜਾਰੀ ਰਹੇਗੀ। ਅਸੀਂ ਸਾਰਿਆਂ ਨੂੰ ਲੱਭ ਲਵਾਂਗੇ। ਦੂਜੇ ਪਾਸੇ, ਅਧਿਕਾਰੀਆਂ ਅਨੁਸਾਰ, ਸੈਨ ਐਂਟੋਨੀਓ, ਟੈਕਸਾਸ ਦੇ ਆਲੇ-ਦੁਆਲੇ ਭਾਰੀ ਮੀਂਹ ਵਿਚਕਾਰ 1,000 ਤੋਂ ਵੱਧ ਬਚਾਅ ਕਰਮਚਾਰੀ ਲਾਪਤਾ ਲੋਕਾਂ ਦੀ ਭਾਲ ’ਚ ਲੱਗੇ ਹੋਏ ਹਨ। ਅਚਾਨਕ ਹੜ੍ਹਾਂ ਦੀ ਚੇਤਾਵਨੀ ਅਜੇ ਵੀ ਬਣੀ ਹੋਈ ਹੈ।

ਤਸਵੀਰਾਂ ‘ਚ ਵੇਖੋ ਤਬਾਹੀ….