ਪੀ.ਐਨ.ਬੀ. ਬੈਂਕ ‘ਚ ਹੋਈ ਲੁੱਟ ਦੀ ਵਾਰਦਾਤ
ਹੁਸ਼ਿਆਰਪੁਰ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਅੱਜ ਇੱਕ ਬੈਂਕ ‘ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਬੱਸੀ ਦੌਲਤ ਖਾਂ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ 5 ਨੌਜਵਾਨ ਬਿਨ੍ਹਾਂ ਮੂੰਹ ਢੱਕੇ ਆਏ ਅਤੇ ਬੈਂਕ ‘ਚ ਆਉਂਦੇ ਸਾਰ ਹੀ ਪੈਸਿਆਂ ਆਲੀ ਪੇਟੀ ਚੁੱਕੀ ਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਲੁਟੇਰੇ 12 ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਪੈਸਿਆਂ ਦੇ ਨਾਲ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ













