ਦਿਨ-ਦਿਹਾੜੇ ਲੁਟੇਰੇ ਸੁਨਿਆਰੇ ਦੀ ਦੁਕਾਨ ਤੋਂ 200 ਗ੍ਰਾਮ ਸੋਨਾ ਤੇ 8 ਕਿੱਲੋ ਚਾਂਦੀ ਲੁੱਟ ਕੇ ਫਰਾਰ

Robbers, Gold, Jewelery, Shop

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ) ਅੱਜ ਦਿਨ-ਦਿਹਾੜੇ ਗਿਆਸਪੁਰਾ ਦੇ ਸ਼ੇਰਪੁਰ ਇਲਾਕੇ ‘ਚ ਨਕਾਬਪੋਸ਼ ਲੁਟੇਰਿਆਂ ਨੇ ਇੱਕ ਸੁਨਿਆਰੇ ਦੀ ਦੁਕਾਨ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਅੱਜ ਦੁਪਹਿਰੇ ਸਵਾ ਬਾਰਾਂ ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ‘ਤੇ ਆਏ, ਇਨ੍ਹਾਂ ‘ਚੋਂ ਇੱਕ ਵਿਅਕਤੀ ਬਾਹਰ ਖੜ੍ਹਾ ਰਿਹਾ, ਜਦੋਂ ਕਿ ਦੋ ਵਿਅਕਤੀ ‘ਸ੍ਰੀ ਕ੍ਰਿਸ਼ਨਾ ਜਿਊਲਰਜ਼’ ਦੁਕਾਨ ਅੰਦਰ ਵੜ ਗਏ। (Robber)

ਇਹਨਾਂ ਦੋਵਾਂ ਲੁਟੇਰਿਆਂ ਨੇ ਅੰਦਰ ਜਾਂਦਿਆਂ ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਨੂੰ ਪਿਸਤੌਲ ਅਤੇ ਦਾਤਰ ਦਿਖਾ ਕੇ ਡਰਾਇਆ-ਧਮਕਾਇਆ ਅਤੇ ਫਿਰ ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ ਦੁਕਾਨ ਮਾਲਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਲੁਟੇਰੇ 200 ਗ੍ਰਾਮ ਸੋਨਾ, 8 ਕਿਲੋ ਚਾਂਦੀ ਅਤੇ 700 ਰੁਪਿਆ ਕੈਸ਼ ਆਪਣੇ ਨਾਲ ਲੈ ਗਏ ਇਸ ਘਟਨਾ ਦੀ ਸੂਚਨਾ ਤੁਰੰਤ ਚੌਂਕੀ ਕੰਗਣਵਾਲ ਅਧੀਨ ਪੈਂਦੇ ਥਾਣਾ ਸਾਹੇਨਵਾਲ ਦੀ ਪੁਲਸ ਨੂੰ ਦਿੱਤੀ ਗਈ, ਜਿਸ ‘ਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜ ਗਏ ਤੇ ਪੁਲਿਸ ਨੇ ਇਸ ਮਾਮਲੇ ‘ਚ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ ਨਾਲ ਪਹਿਲਾਂ ਵੀ ਸਾਲ 2016 ਅਤੇ  2017 ‘ਚ ਰਸਤੇ ‘ਚ ਲੁੱਟ ਦੀ ਵਾਰਦਾਤ ਵਾਪਰ ਚੁੱਕੀ ਹੈ। (Robber)

LEAVE A REPLY

Please enter your comment!
Please enter your name here