ਪੰਜ ਰਾਜਾਂ ‘ਚ ਹੜ੍ਹਾਂ ਜਿਹੇ ਹਾਲਾਤ

Flood, Situation, Five, States

ਗੁਜਰਾਤ ‘ਚ ਮੀਂਹ ਤੇ ਹੜ੍ਹ ਨਾਲ 22 ਮੌਤਾਂ, ਕਈ ਸੂਬਿਆਂ ‘ਚ ਭਾਰੀ ਤਬਾਹੀ | Floods

  • ਰਾਜਸਥਾਨ, ਮਹਾਂਰਾਸ਼ਟਰ, ਬਿਹਾਰ ਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ‘ਚ ਵੀ ਹੜ੍ਹ ਵਰਗੇ ਹਾਲਾਤ | Floods

ਨਵੀਂ ਦਿੱਲੀ, (ਏਜੰਸੀ)। ਮੀਂਹ ਤੇ ਹੜ੍ਹ ਨੇ ਅੱਧੇ ਹਿੰਦੁਤਸਾਨ ‘ਚ ਭਾਰੀ ਤਬਾਹੀ ਮਚਾ ਰੱਖੀ ਹੈ ਗੁਜਰਾਤ ‘ਚ ਹੜ੍ਹ ਤੇ ਮੀਂਹ ਨਾਲ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਜਸਥਾਨ, ਮਹਾਂਰਾਸ਼ਟਰ, ਬਿਹਾਰ ਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ‘ਚ ਹੜ੍ਹ ਵਰਗੇ ਹਾਲਾਤ ਹਨ। ਸ਼ਨਿੱਚਰਵਾਰ ਨੂੰ ਇੱਕ ਘੰਟੇ ਦੇ ਮੀਂਹ ਨਾਲ ਦਿੱਲੀ ਦਾ ਹਾਲ ਬੇਹਾਲ ਹੋ ਗਿਆ ਸੀ। ਦਿੱਲੀ ਦੇ ਕਨਾਟ ਪਲੇਸ ਕੋਲ ਮਿੰਟੋ ਰੋਡ ‘ਤੇ 10 ਫੁੱਟ ਉੱਚੀ ਬੱਸ ਦਾ 8 ਫੁੱਟ ਹਿੱਸਾ ਪਾਣੀ ‘ਚ ਡੁੱਬ ਗਿਆ ਸੀ। ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ‘ਚ ਰੁਕ-ਰੁਕ ਕੇ ਮੀਂਹ ਜਾਰੀ ਹੈ। ਮੀਂਹ ਨਾਲ ਹੋਈ ਲੈਂਡਸਲਾਈਡ ਦੇ ਚੱਲਦੇ ਮਲਬਾ ਨੈਸ਼ਨਲ ਹਾਈਵੇ 125 ‘ਤੇ ਆ ਗਿਆ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਆਵਾਜਾਈ ਬੰਦ ਹੈ।

ਉੱਤਰਾਖੰਡ ‘ਚ ਵੀ ਹੜ੍ਹ ਦਾ ਅਲਰਟ | Floods

ਮੀਂਹ ‘ਚ ਜ਼ਮੀਨ ਖਿਸਕਣ ਦੀ ਸੰਭਾਵਨਾ ਦੇ ਚੱਲਦੇ ਕੁਝ ਥਾਵਾਂ ‘ਤੇ ਆਵਾਜਾਈ ‘ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਰਾਜਸਥਾਨ ਦੇ ਫਤੇਹਪੁਰ ਸੇਖਾਵਟੀ ‘ਚ ਪਏ ਮੀਂਹ ਨਾਲ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਸ਼ਹਿਰ ‘ਚ ਪਏ ਪਹਿਲੇ ਮੀਂਹ ਨੇ ਹੀ ਨਗਰਪਾਲਿਕਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਥੋੜ੍ਹੀ ਦੇਰ ਪਏ ਮੀਂਹ ਤੋਂ ਬਾਅਦ ਸੜਕਾਂ ‘ਤੇ ਗੋਡਿਆਂ ਤੱਕ ਪਾਣੀ ਭਰ ਗਿਆ। ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ‘ਚ ਲਗਾਤਾਰ ਮੀਂਹ ਤੋਂ ਬਾਅਦ ਹੁਣ ਤੱਟੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸਮੁੰਦਰੀ ਆਫਤ ਵੀ ਝੱਲਣੀ ਪੈ ਰਹੀ ਹੈ। ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਚੱਲਦੇ ਨਵਸਾਰੀ ਦੇ ਤਟ ‘ਤੇ 35 ਤੋਂ 40 ਫੁੱਟ ਉੱਚੀਆਂ ਲਹਿਰਾਂ ਉਠੀਆਂ ਹਾਈਟਾਈਡ ਦੇ ਚੱਲਦੇ ਸਮੁੰਦਰ ਨਾਲ ਲੱਗਦੇ ਪਿੰਡਾਂ ‘ਚ ਰਹਿਣ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧ ਗਈਆਂ ਹਨ। ਸੂਬੇ ‘ਚ ਹੁਣ ਤੱਕ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। (Floods)