ਜੰਗ ਦਾ ਅੱਠਵਾਂ ਦਿਨ: ਯੂਕਰੇਨ ਵਿੱਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ: ਵਿਦੇਸ਼ ਮੰਤਰਾਲੇ

Indians in Ukraine Sachkahoon

ਜੰਗ ਦਾ ਅੱਠਵਾਂ ਦਿਨ: ਯੂਕਰੇਨ ਵਿੱਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ: ਵਿਦੇਸ਼ ਮੰਤਰਾਲੇ

ਨਵੀਂ ਦਿੱਲੀ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਯੂਕਰੇਨ ਵਿੱਚ ਸਾਡਾ ਦੂਤਾਵਾਸ ਉੱਥੇ ਰਹਿ ਰਹੇ ਭਾਰਤੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਜ਼ਿਆਦਤਰ ਵਿਦਿਆਰਥੀ ਯੂਕਰੇਨ ਸਰਕਾਰ ਦੇ ਸਮਰਥਨ ਨਾਲ ਕੱਲ੍ਹ ਖਾਰਕੀਵ ਛੱਡ ਗਏ ਹਨ। ਸਾਨੂੰ ਕਿਸੇ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।  ਅਸੀਂ ਯੂਕਰੇਨ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਵਿਦਿਆਰਥੀਆਂ ਨੂੰ ਖਾਰਕੀਵ ਅਤੇ ਆਸ-ਪਾਸ ਦੇ ਖੇਤਰਾਂ ਤੋਂ ਪੱਛਮੀ ਹਿੱਸੇ ਤੱਕ ਲਿਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਵੇ।

ਬੁਲਾਰੇ ਨੇ ਕਿਹਾ ਕਿ ਅਸੀਂ ਰੂਸ, ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਮੋਲਡੋਵਾ ਸਮੇਤ ਖੇਤਰ ਦੇ ਵੱਖ-ਵੱਖ ਦੇਸ਼ਾਂ ਨਾਲ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ। ਪਿਛਲੇ ਕੁਝ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਬਾਗਚੀ ਨੇ ਕਿਹਾ ਕਿ ਅਸੀਂ ਯੂਕਰੇਨ ਸਰਕਾਰ ਵੱਲੋਂ ਦਿੱਤੀ ਗਈ ਮਦਦ ਦੀ ਸ਼ਲਾਘਾ ਕਰਦੇ ਹਾਂ। ਅਸੀਂ ਯੂਕਰੇਨ ਦੇ ਪੱਛਮੀ ਗੁਆਂਢੀਆਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਯੂਕਰੇਨ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਘਰ ਵਾਪਸ ਜਾਣ ਲਈ ਜਹਾਜ਼ ’ਤੇ ਸਵਾਰ ਹੋਣ ਤੱਕ ਪਨਾਹ ਦੇਣ ਲਈ।

ਯੂਕਰੇਨ: ਭਾਰਤੀ ਬੁਖਾਰੇਸਟ ਤੋਂ ਮੁੰਬਈ ਪਹੁੰਚੇ

ਯੂਕਰੇਨ ਵਿੱਚ ਫਸੇ ਭਾਰਤੀਆਂ ਦਾ ਤੀਜਾ ਸਮੂਹ ਵੀਰਵਾਰ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਏਅਰ ਇੰਡੀਆ ਐਕਸਪ੍ਰੈਸ ਫਲਾਈਟ ਆਈਐਕਸ1202 ’ਤੇ ਭਾਰਤ ਪਹੁੰਚਣ ਵਾਲੇ ਨਾਗਰਿਕਾਂ ਦਾ ਕੇਂਦਰੀ ਰੇਲ ਰਾਜ ਮੰਤਰੀ ਰਾਓ ਸਾਹਿਬ ਦਾਨਵੇ ਨੇ ਸਵਾਗਤ ਕੀਤਾ। ਭਾਰਤੀ ਰੇਲਵੇ ਨੇ ਹਵਾਈ ਅੱਡੇ ਦੇ ਟੀ-2 ’ਤੇ ਇੱਕ ਹੈਲਪ ਡੈਸਕ ਅਤੇ ਇੱਕ ਵਿਸ਼ੇਸ਼ ਰਿਜ਼ਰਵੇਸ਼ਨ ਕਾਉਂਟਰ ਸਥਾਪਤ ਕੀਤਾ ਹੈ ਤਾਂ ਜੋ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਵਿੱਚ ਸਹਾਇਤਾ ਕੀਤੀ ਜਾ ਸਕੇ। ਲਗਭਗ 17000 ਭਾਰਤੀ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹੋਏ ਸਨ, ਜਿੰਨ੍ਹਾਂ ਵਿੱਚੋਂ ਲਗਭਗ 4000-5000 ਨੂੰ ਵਾਪਸ ਲਿਆਂਦਾ ਗਿਆ ਹੈ। ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ।

ਆਪਰੇਸ਼ਨ ਗੰਗਾ: ਭਾਰਤੀ ਹਵਾਈ ਸੈਨਾ ਨੇ ਮੋਰਚਾ ਸੰਭਾਲਿਆ

ਭਾਰਤੀ ਹਵਾਈ ਸੈਨਾ (ਆਈਏਐਫ)ਦੇ 3 ਸੀ-17 ਜਹਜ਼ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦਰਮਿਆਨ ਯੂਕਰੇਨ ਵਿੱਚ ਫਸੇ 600 ਤੋਂ ਜ਼ਿਆਦਾ ਭਾਰਤੀਆਂ ਨੂੰ ਲੈ ਕੇ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਲ ਪਹੁੰਚੇ। ਰੋਮਾਨੀਆ ਦੀ ਰਾਜਧਾਨੀ ਬੁਖਾਰੇਸਅ ਤੋਂ 200 ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਸੀ-17 ਜਹਾਜ਼ ਬੀਤੀ ਰਾਤ ਕਰੀਬ 1:30 ਵਜੇ ਇੱਕੇ ਪਹੁੰਚਿਆ। ਭਾਰਤੀ ਹਵਾਈ ਸੈਨਾ ਸਟੇਸ਼ਨ ’ਤੇ ਪਹੁੰਚੇ ਲੋਕਾਂ ਦਾ ਖੁਦ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸਵਾਗਤ ਕੀਤਾ। ਉਸਨੇ ਟਵੀਟ ਕੀਤਾ ਕਿ ਉਹ ਭਾਰਤੀ ਹਵਾਈ ਸੈਨਾ ਦੇ ਅਮਲੇ ਅਤੇ ਪਾਇਲਟਾਂ ਦੀ 24 ਘੰਟੇ ਸੇਵਾ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਰਕਾਰ ਦੇ ਯਤਨਾਂ ਦੇ ਸਮਰਥਨ ਲਈ ਬਹੁਤ ਧੰਨਵਾਦੀ ਹਨ।

ਦੂਜਾ ਸੀ-17 ਜਹਾਜ਼ ਬੁਡਾਪੇਸਟ ਤੋਂ 220 ਭਾਰਤੀਆ ਨੂੰ ਲੈ ਕੇ ਸਵੇਰੇ 5:40 ਵਜੇ ਏਅਰਫੋਰਸ ਸਟੇਸ਼ਨ ਪਹੁੰਚਿਆ। ਇਸ ਦੇ ਨਾਲ ਹੀ ਪੋਲੈਂਡ ਦੇ ਰਾਜ਼ੋਫ ਤੋਂ 208 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੀਜਾ ਸੀ-17 ਜਹਾਜ਼ ਸਵੇਰੇ 7 ਹਿੰਡਨ ਪਹੁੰਚÇਆ। ਭੱਟ ਨੇ ਘਰ ਵਾਪਸ ਆਏ ਲੋਕਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਰੇ ਭਾਰਤੀਆਂ ਨੂੰ ਯੁੱਧਗ੍ਰਸਤ ਯੂਕਰੇਨ ਤੋਂ ਆਪਣੇ ਘਰ ਵਾਪਸ ਲਿਆਉਣ ਤੱਕ ਯਤਨ ਜਾਰੀ ਰੱਖਦ ਦੇ ਸਰਕਾਰ ਦੇ ਸੰਕਲਪ ਬਾਰੇ ਦੱਸਿਆ। ਹਵਾਈ ਸੈਨਾ ਦੇ ਵਾਈਸ ਚੀਫ਼ ਏਅਰ ਮਾਰਸ਼ਲ ਸੰਦੀਪ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਸੈਨਾ ਯੂਕਰੇਨ ਤੋਂ 24 ਘੰਟੇ ਨਿਕਾਸੀ ਕਾਰਜ ਚਲਾਏਗੀ। ਆਪਰੇਸ਼ਨ ਗੰਗਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਹੰਗੀ, ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ ਬੁੱਧਵਾਰ ਨੂੰ ਨੌਂ ਉਡਾਣਾਂ ਚਲਾਈਆਂ ਗਈਆਂ ਅਤੇ ਛੇ ਹੋਰ ਦੇ ਜਲਦੀ ਹੀ ਰਵਾਨਾ ਹੋਣ ਦੀ ਉਮੀਦ ਹੈ। ਉਹਨਾਂ ਨੇ ਟਵੀਟ ਕੀਤਾ ਕਿ ‘ਕੁੱਲ ਮਿਲਾ ਕੇ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ