ਪੁਜਾਰਾ ਨੇ ਲਾਇਆ ਅਰਧ ਸੈਂਕਡ਼ਾ, ਨਾਥਨ ਲਿਓਨ ਨੇ ਲਈਆਂ 8 ਵਿਕਟਾਂ ਵਿਕਟਾਂ
(ਸੱਚ ਕਹੂੰ ਨਿਊਜ਼) ਇੰਦੌਰ। ਭਾਰਤ ਅਤੇ ਆਸਟ੍ਰੇਲੀਆ (India Vs Australia Match) ਵਿਚਾਲੇ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ‘ਚ ਭਾਰਤ ਦੀ ਟੀਮ ਸਿਰਫ 163 ਦੌਡ਼ਾਂ ’ਤੇ ਸਿਮਟ ਗਈ। ਆਸਟਰੇਲੀਆ ਨੂੰ ਜਿੱਤ ਲਈ ਸਿਰਫ 76 ਦੌਡ਼ਾਂ ਚਾਹੀਦੀਆਂ ਹਨ। ਭਾਰਤ ਨੇ ਆਪਣੀ ਦੂਜੀ ਪਾਰੀ ‘ਚ 10 ਵਿਕਟਾਂ ‘ਤੇ 163 ਦੌੜਾਂ ਬਣਾਈਆਂ। ਅਕਸ਼ਰ ਪਟੇਲ 15 ਦੌਡ਼ਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਇਲਾਵਾ ਪੁਜਾਰਾ (59 ਦੌੜਾਂ) ਆਪਣਾ 35ਵਾਂ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਿਆ।
ਕਪਤਾਨ ਸਟੀਵ ਸਮਿਥ ਨੇ ਨਾਥਨ ਲਿਓਨ ਦੀ ਗੇਂਦ ‘ਤੇ ਉਨ੍ਹਾਂ ਦਾ ਸ਼ਾਨਦਾਰ ਕੈਚ ਫੜਿਆ। ਨਾਥਨ ਲਿਓਨ 8 ਵਿਕਟਾਂ ਲਈਆਂ । ਉਸ ਨੇ ਰਵੀਚੰਦਰਨ ਅਸ਼ਵਿਨ (16 ਦੌੜਾਂ), ਸ਼੍ਰੀਕਰ ਭਰਤ (3 ਦੌੜਾਂ), ਰਵਿੰਦਰ ਜਡੇਜਾ (7 ਦੌੜਾਂ), ਭਾਰਤੀ ਕਪਤਾਨ ਰੋਹਿਤ ਸ਼ਰਮਾ (12 ਦੌੜਾਂ) ਅਤੇ ਸ਼ੁਭਮਨ ਗਿੱਲ (5 ਦੌੜਾਂ) ਦੀਆਂ ਵਿਕਟਾਂ ਲਈਆਂ। ਵਿਰਾਟ ਕੋਹਲੀ (13 ਦੌੜਾਂ) ਨੂੰ ਮੈਥਿਊ ਕੁਹਨੇਮੈਨ ਨੇ ਐੱਲ.ਬੀ.ਡਬਲਯੂ. ਜਦੋਂਕਿ ਉਸਮਾਨ ਖਵਾਜਾ ਨੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਸ਼੍ਰੇਅਸ ਅਈਅਰ (26 ਦੌੜਾਂ) ਦਾ ਸ਼ਾਨਦਾਰ ਕੈਚ ਫੜਿਆ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਦੀ ਪਹਿਲੀ ਪਾਰੀ ‘ਚ 197 ਦੌੜਾਂ ‘ਤੇ ਆਲ ਆਊਟ ਹੋ ਗਈ ਹੈ ਅਤੇ ਟੀਮ ਨੂੰ ਪਹਿਲੀ ਪਾਰੀ ‘ਚ 88 ਦੌੜਾਂ ਦੀ ਬੜ੍ਹਤ ਮਿਲ ਗਈ ਸੀ। ਜਦੋਂਕਿ ਭਾਰਤੀ ਟੀਮ 109 ਦੌੜਾਂ ਹੀ ਬਣਾ ਸਕੀ।
ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂਅ ਰਿਹਾ
ਦੂਜੇ ਦਿਨ ਦੀ ਖੇਡ ਦਾ ਪਹਿਲਾ ਸੈਸ਼ਨ ਭਾਰਤੀ ਗੇਂਦਬਾਜ਼ਾਂ ਦੇ ਨਾਂਅ ਰਿਹਾ। ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਆਸਟ੍ਰੇਲੀਆਈ ਟੀਮ ਨੇ 41 ਦੌੜਾਂ ‘ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ। ਉਮੇਸ਼ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਪੀਟਰ ਹੈਂਡਸਕੌਂਬ (19) ਅਤੇ ਕੈਮਰਨ ਗ੍ਰੀਨ (21) ਤੋਂ ਇਲਾਵਾ ਹੇਠਲੇ ਕ੍ਰਮ ਦਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕਿਆ।
India Vs Australia Match : ਦੂਜਾ ਸ਼ੈਸ਼ਨ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਨਾਂਅ ਰਿਹਾ
ਦੂਜੇ ਸੈਸ਼ਨ ਵਿੱਚ ਆਸਟਰੇਲੀਆਈ ਗੇਂਦਬਾਜ਼ਾਂ ਨੇ ਭਾਰਤੀ ਬੱਲਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਹਾਲਾਂਕਿ ਪੁਜਾਰਾ ਨੇ ਸਥਿਰ ਪਾਰੀ ਨਾਲ ਟੀਮ ਨੂੰ ਡਿੱਗਣ ਤੋਂ ਰੋਕਿਆ। ਇਸ ਸੈਸ਼ਨ ‘ਚ ਟੀਮ ਇੰਡੀਆ ਨੇ 66 ਦੌੜਾਂ ‘ਤੇ ਚਾਰ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਚਾਹ ਤੱਕ ਭਾਰਤੀ ਟੀਮ ਦਾ ਸਕੋਰ 79/4 ਸੀ। ਪੁਜਾਰਾ 36 ਦੌੜਾਂ ਬਣਾ ਕੇ ਅਜੇਤੂ ਰਹੇ। ਗਿੱਲ, ਜਡੇਜਾ, ਰੋਹਿਤ ਅਤੇ ਕੋਹਲੀ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੇ।
ਪਹਿਲੀ ਪਾਰੀ ’ਚ ਵੀ ਭਾਰਤੀ ਬੱਲੇਬਾਜ਼ ਰਹੇ ਫਲਾਪ, 109 ਦੌੜਾਂ ‘ਤੇ ਸਿਮਟ ਗਈ ਸੀ ਭਾਰਤੀ ਪਹਿਲੀ ਪਾਰੀ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਭਾਰਤੀ ਪਹਿਲੀ ਪਾਰੀ ‘ਚ 109 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ। ਜਦੋਂ ਕਿ ਕੇਐਲ ਰਾਹੁਲ ਦੀ ਜਗ੍ਹਾ ਖੇਡ ਰਹੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 21 ਦੌੜਾਂ ਬਣਾਈਆਂ। ਵਿਕਟਕੀਪਰ ਕੇਐਸ ਭਰਤ ਅਤੇ ਉਮੇਸ਼ ਯਾਦਵ ਨੇ 17-17 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਅਕਸ਼ਰ ਪਟੇਲ 12-12 ਦੌੜਾਂ ਹੀ ਜੋੜ ਸਕੇ। ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।