David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ

David Warner

ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ

  • 2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ

ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ ਨੇ ਅਸਟਰੇਲੀਆ ’ਚ ਕਿਸੇ ਵੀ ਟੀਮ ਦੀ ਕਪਤਾਨੀ ਕਰਨ ਤੋਂ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਸੀ। ਹੁਣ ਕ੍ਰਿਕੇਟ ਅਸਟਰੇਲੀਆ ਦੇ ਕੰਡਕਟ ਕਮਿਸ਼ਨ ਨੇ ਫੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਵਾਰਨਰ ’ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਪਾਬੰਦੀ ਹਟਾਏ ਜਾਣ ਨਾਲ।

ਇਹ ਵੀ ਪੜ੍ਹੋ : IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

ਉਸ ਦੇ ਅਗਲੇ ਬੀਬੀਐੱਲ ਸੀਜ਼ਨ ’ਚ ਸਿਡਨੀ ਥੰਡਰ ਦੀ ਕਪਤਾਨੀ ਕਰਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਡੇਵਿਡ ਵਾਰਨਰ ’ਤੇ ਇਹ ਪਾਬੰਦੀ 2018 ’ਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ’ਚ ਗੇਂਦ ਨਾਲ ਛੇੜਛਾੜ ਕਰਨ ’ਤੇ ਲਾਈ ਗਈ ਸੀ। ਵਾਰਨਰ ਤੋਂ ਇਲਾਵਾ ਸਟੀਵ ਸਮਿਥ ਤੇ ਕੈਮਰਨ ਬੈਨਕ੍ਰਾਫਟ ਵੀ ਦੋਸ਼ ਪਾਏ ਗਏ ਸਨ ਬਾਲ ਟੈਂਪਰਿੰਗ ’ਚ, ਜਿਨ੍ਹਾਂ ਨੂੰ ਇੱਕ ਸਾਲ ਲਈ ਕ੍ਰਿਕੇਟ ਤੋਂ ਪਾਬੰਦ ਕਰ ਦਿੱਤਾ ਗਿਆ ਸੀ। David Warner

ਕ੍ਰਿਕੇਟ ਅਸਟਰੇਲੀਆ ਨੇ ਵਾਪਸ ਲਿਆ ਆਪਣਾ ਫੈਸਲਾ | David Warner

ਡੇਵਿਡ ਵਾਰਨਰ ’ਤੇ ਪਾਬੰਦੀ ਲਾਉਣ ਦੇ ਛੇ ਸਾਲ ਬਾਅਦ ਕ੍ਰਿਕੇਟ ਅਸਟਰੇਲੀਆ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਸ ਸਬੰਧੀ ਕ੍ਰਿਕੇਟ ਅਸਟਰੇਲੀਆ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ’ਚ ਦੱਸਿਆ ਗਿਆ ਸੀ ਕਿ 25 ਅਕਤੂਬਰ ਨੂੰ ਕੰਡਕਟ ਕਮਿਸ਼ਨ ਦੇ 3 ਮੈਂਬਰੀ ਪੈਨਲ ਨੇ ਵਾਰਨਰ ’ਤੇ ਲਾਈ ਉਮਰ ਭਰ ਦੀ ਅਗਵਾਈ ਦੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਸੀ। ਪੈਨਲ ਨੇ ਪਾਇਆ ਕਿ ਸਾਲ 2022 ’ਚ ਅਸਟਰੇਲੀਅਨ ਕ੍ਰਿਕੇਟ ਦੇ ਕੋਡ ਆਫ ਕੰਡਕਟ ’ਚ ਕੀਤੇ ਗਏ ਬਦਲਾਅ ਮੁਤਾਬਕ ਵਾਰਨਰ ਪਾਬੰਦੀ ਹਟਾਉਣ ਦੇ ਨਿਯਮਾਂ ਨੂੰ ਪੂਰਾ ਕਰਦੇ ਹਨ।

2022 ’ਚ ਕਪਤਾਨੀ ਕਰਨ ਦੀ ਅਪੀਲ ਕੀਤੀ ਸੀ

ਡੇਵਿਡ ਵਾਰਨਰ ਨੇ 2018 ’ਚ ਵਾਰਨਰ ਖਿਲਾਫ ਉਮਰ ਭਰ ਦੀ ਕਪਤਾਨੀ ਤੋਂ ਪਾਬੰਦੀ ਲਾਉਣ ਤੋਂ ਬਾਅਦ ਹੀ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਵਾਰਨਰ 2022 ’ਚ ਖੁਦ ’ਤੇ ਲਾਈ ਗਈ ਪਾਬੰਦੀ ਤੋਂ ਇੰਨਾ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਅਪੀਲ ਵਾਪਸ ਲੈ ਲਈ ਸੀ। ਹੁਣ 6 ਸਾਲ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਪਾਬੰਦੀ ਹਟਾ ਲਈ ਗਈ ਹੈ। ਵਾਰਨਰ ’ਤੇ ਇਹ ਪਾਬੰਦੀ ਸਿਰਫ ਅਸਟਰੇਲੀਆ ਤੱਕ ਹੀ ਸੀਮਤ ਸੀ।

LEAVE A REPLY

Please enter your comment!
Please enter your name here