10ਵੀਂ-12ਵੀਂ ਦੇ ਬਚੇ ਪੇਪਰਾਂ ਦੀ ਤਰੀਕਾਂ ਦਾ ਐਲਾਨ ਅੱਜ

10ਵੀਂ-12ਵੀਂ ਦੇ ਬਚੇ ਪੇਪਰਾਂ ਦੀ ਤਰੀਕਾਂ ਦਾ ਐਲਾਨ ਅੱਜ

ਨਵੀਂ ਦਿੱਲੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਬੋਰਡ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬਾਕੀ ਰਹਿੰਦੇ ਪੇਪਰਾਂ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਸ਼ਨਿੱਚਰਵਾਰ ਸ਼ਾਮ 5 ਵਜੇ ਕਰੇਗਾ। ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮਹੱਤਵਪੂਰਣ ਗੱਲ ਇਹ ਹੈ ਕਿ ਦਿੱਲੀ ਦੇ ਉੱਤਰੀ ਖੇਤਰ ਵਿਚ ਹੋਏ ਦੰਗਿਆਂ ਕਾਰਨ, ਦਸਵੀਂ ਜਮਾਤ ਦੇ ਕੁਝ ਪੇਪਰ ਨਹੀਂ ਹੋ ਸਕੇ, ਜਦੋਂਕਿ ਪੂਰੇ ਦੇਸ਼ ਵਿਚ ਦਸਵੀਂ ਜਮਾਤ ਦੇ ਪੇਪਰ ਹੋ ਚੁੱਕੇ ਸਨ। ਇਸ ਤੋਂ ਇਲਾਵਾ ਬਾਰ੍ਹਵੀਂ ਦੇ ਕੁਝ ਪੇਪਰ ਤਾਲਾਬੰਦੀ ਕਾਰਨ  ਨਹੀਂ ਲਏ ਜਾ ਸਕੇ ਸਨ। ਸੀਬੀਐਸਈ ਬਾਕੀ ਪ੍ਰੀਖਿਆ ਦੀਆਂ ਤਾਰੀਖਾਂ ਆਪਣੀ ਵੈੱਬਸਾਈਟ ‘ਤੇ ਪਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।