ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮੁੰਬਈ ‘ਚ ‘ਡਾਂਸ ਬਾਰ’ ਨੂੰ ਕੁੱਝ ਸ਼ਰਤਾਂ ਦੇ ਨਾਲ ਇਜਾਜ਼ਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਮਹਾਰਾਸਟਰ ‘ਚ ਡਾਸ ਬਾਰ ਨੂੰ ਲਾਇਸੈਂਸ ਅਤੇ ਸੰਚਾਲਨ ‘ਤੇ ਪਾਬੰਦੀ ਲਗਾਉਣ ਵਾਲੇ 2016 ਦੇ ਮਹਾਰਾਸ਼ਟਰ ਦੇ ਕੁੱਝ ਪ੍ਰਬੰਧਾਂ ‘ਚ ਸੋਧ ਕੀਤਾ ਹੈ। ਡਾਂਸ ਬਾਰਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀਆਂ ਸ਼ਰਤਾਂ ਨੂੰ ਰੱਦ ਕਰਦਿਆਂ ਅਦਾਲਤ ਨੇ ਕਿਹਾ ਹੈ ਕਿ ਇਹ ਨਿੱਜਤਾ ਦਾ ਉਲੰਘਣਾ ਕਰਦੀ ਹੈ। ਇਸ ਦੇ ਨਾਲਹੀ ਅਦਾਲਤ ਨੇ ਬਾਰ ਡਾਂਸਰ ਨੂੰ ਟਿੱਪ ਦਿੱਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਉਨ੍ਹਾਂ ਉੱਪਰ ਨੋਟ ਸੁੱਟਣ ‘ਤੇ ਪਾਬੰਦੀ ਲੱਗਾ ਦਿੱਤੀ ਹੈ। ਕੋਰਟ ਵੱਲੋਂ ਲਾਗੂ ਕੀਤੀਆਂ ਸ਼ਰਤਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਮਹਾਰਾਸ਼ਟਰ ‘ਚ ਡਾਂਸ ਬਾਰ ਧਾਰਮਿਕ ਬਥਾਨਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਇੱਕ ਕਿਲੋਮੀਟਾਰ ਦੀ ਦੂਰੀ ‘ਤੇ ਹੋਦੇ ਚਾਹੀਦੇ ਹਨ। ਸੁਪਰੀਮ ਕੋਰਟ ਨੇ ਡਾਂਸ ਬਾਰ ਦਾ ਸਮਾਂ 6: 30 ਵਜੇ ਤੋਂ ਰਾਤ 11: 30 ਵੱਜੇ ਤੱਕ ਤੈਅ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ