ਦਰਸ਼ਨ ਸਿੰਘ ਇੰਸਾ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਦਰਸ਼ਨ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ

ਬੱਲੂਆਣਾ /ਫਾਜ਼ਿਲਕਾ (ਰਜਨੀਸ਼ ਰਵੀ)  ਦੇਸ਼ ਅਤੇ ਸਮਾਜ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀਆ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਜਿਥੇ ਜੀਉਦੇ ਜੀ ਮਾਨਵਤਾ ਭਲਾਈ ਲਈ ਹਮੇਸ਼ਾਂ ਸਰਗਰਮ ਰਹਿੰਦੇ ਹਨ ਉਥੇ ਮਰਨ ਉਪਰੰਤ ਸਰੀਰਦਾਨ ਕਰਨ ਵਾਲਿਆਂ ਦੀ ਵੀ ਗਿਨਤੀ ਵਿੱਚ ਪਹਿਲੀ ਕਤਾਰ ਵਿੱਚ ਪਾਏ ਜਾਦੇ ਹਨ । ਅਤੇ ਅੱਜ ਫਿਰ ਇਕ ਡੇਰਾ ਸ਼ਰਧਾਲੂ ਵੱਲੋਂ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਮੈਡੀਕਲ ਖੋਜ ਲਈ ਸਰੀਰ ਦਾਨ ਕਰਨ ਦਾ ਸਮਾਚਾਰ ਮਿਲਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੱਲੂਆਣਾ ਦੇ ਜ਼ਿੰਮੇਵਾਰ ਐਡਵੋਕੇਟ ਵਿਵੇਕ ਇੰਸਾ ਨੇ ਦੱਸਿਆ ਕਿ ਬਲਾਕ ਦੇ ਪਿੰਡ ਰਾਹੂੜਿਆ ਵਾਲੇ ਵਾਸੀ ਦਰਸ਼ਨ ਸਿੰਘ ਇੰਸ਼ਾ ਧਾਲੀਵਾਲ ਪੁੱਤਰ ਤੇਜ਼ਾ ਸਿੰਘ ਇੰਸਾ ਜੋ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦੀ ਅੰਤਮ ਇੱਛਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਉਨ੍ਹਾਂ ਦਾ ਸਰੀਰ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਜ਼ ਗੋਰਖਪੁਰ ਉਤਰਪ੍ਰਦੇਸ ਨੂੰ ਉਨ੍ਹਾਂ ਦਾ ਸਰੀਰਦਾਨ ਕੀਤਾ ਗਿਆ ।

ਇਸ ਤੋਂ ਪਹਿਲਾਂ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਰਾਹੀ ਰਾਵਾਨਾ ਹੋਈ ਅੰਤਿਮ ਯਾਤਰਾ ਮੌਕੇ ਵੱਡੀ ਗਿਨਤੀ ਵਿੱਚ ਡੇਰਾ ਸਰਧਾਲੂ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਾਕ ਸਬੰਧੀ ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ ।ਜਿਵੇਂ ਜਿਵੇਂ ਅੰਤਮ ਯਾਤਰਾ ਦੀ ਗੱਡੀ ਆਪਣੇ ਨਿਰਧਾਰਤ ਸਥਾਨ ਵੱਲ ਵਧ ਰਹੀ ਸੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵਲੋ ਪ੍ਰੇਮੀ ਦਰਸ਼ਨ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਉੱਠਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੀ ਧਰਮ ਪਤਨੀ ਸੁਖਜੀਤ ਕੌਰ, ਸਪੁੱਤਰ ਗੁਰਪ੍ਰੀਤ ਸਿੰਘ ਸੁਖਪ੍ਰੀਤ ਸਿੰਘ ਅਤੇ ਪੁੱਤਰੀ ਮਨਜੀਤ ਕੌਰ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ