7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ
- 148 ਗੇਂਦਾਂ ‘ਚ ਠੋਕੇ 257 ਦੌੜਾਂ
ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ਗੇਂਦਾਂ ‘ਚ 257 ਦੌੜਾਂ(23 ਛੱਕੇ ਅਤੇ 15 ਚੌਕੇ) ਬਣਾ ਕੇ ਲਿਸਟ ਏ ਮੈਚਾਂ ‘ਚ ਉੱਚ ਸਕੋਰ ਦੇ ਮਾਮਲੇ ‘ਚ ਵਿਸ਼ਵ ਦੇ ਤੀਸਰੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਸ਼ਾਰਟ ਨੇ ਭਾਰਤੀ ਬੱਲੇਬਾਜ਼ ਸ਼ਿਖਰ ਧਵਨ(248) ਨੂੰ ਪਛਾੜਿਆ ਪਰ ਉਹ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਤੋਂ ਸਿਰਫ਼ 11 ਦੌੜਾਂ ਪਿੱਛੇ ਰਹਿ ਗਏ। ਡਾਰਸੀ ਨੇ 100, 150, 200, 250 ਦੌੜਾਂ ਛੱਕਾ ਮਾਰਕੇ ਪੂਰੀਆਂ ਕੀਤੀਆਂ ਅਤੇ ਟੀਮ ਨੂੰ 47 ਓਵਰਾਂ ‘ਚ 387 ਦੇ ਸਕੋਰ ‘ਤੇ ਪਹੁੰਚਾਇਆ ਕਵੀਂਜ਼ਲੈਂਡ 271 ਦੌੜਾਂ ਬਣਾ ਸਕੀ ਡਾਰਸੀ ਤੋਂ ਪਹਿਲਾਂ ਸਾਲ 2002 ‘ਚ ਸਰ੍ਹੇ ਟੀਮ ਦੇ ਅਲੀ ਬਰਾਊਨ ਨੇ 160 ਗੇਂਦਾਂ ‘ਚ 268 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ 2014 ‘ਚ ਭਾਰਤ ਦੇ ਰੋਹਿਤ ਸ਼ਰਮਾ ਨੇ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼੍ਰੀਲੰਕਾ ਵਿਰੁੱਧ 173 ਗੇਂਦਾਂ ‘ਚ 264 ਦੌੜਾਂ ਦੀ ਪਾਰੀ ਖੇਡੀ ਸੀ।