ਡੀਏਪੀ ਖਾਦ (DAP Fertilizer ) 150 ਰੁਪਏ ਮਹਿੰਗੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨਾਂ ’ਤੇ ਇੱਕ ਤਾਂ ਕੁਦਰਤ ਦਾ ਮਾਰ ਪੈ ਰਹੀ ਹੈ ਤੇ ਉੱਤੋਂ ਕੇਂਦਰ ਸਰਕਾਰ ਨੇ ਡੀਏਪੀ ਖਾਦ (DAP Fertilizer ) ਦੇ ਰੇਟ ਵਧਾ ਦਿੱਤੇ ਹਨ। ਖਾਦ ਦੇ ਭਾਅ ਵਧਣ ਤੇ ਕਿਸਾਨ ਭੜਕ ਗਏ। ਹੁਣ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਮਹਿੰਗੀ ਮਿਲੇਗੀ। ਜਿਸ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਰ ਲੈਣ ਦੀ ਅਪੀਲ ਕੀਤੀ। ਕਿਸਾਨਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਿਆਸੀ ਪਾਰਟੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਨਿਖੇਧੀ ਕੀਤੀ। ਕਿਸਾਨਾਂ ਦਾ ਕਹਿਣ ਹੈ ਕਿ ਇੱਕ ਤਾਂ ਪਹਿਲਾਂ ਹੀ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਘਾਟੇ ’ਚ ਪਾ ਦਿੱਤਾ ਹੈ ਤੇ ਹੁਣ ਡੀਏਪੀ ਦੀ ਖਾਦ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ।
ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਖਾਦ ਦੇ ਵਧੇ ਰੇਟ ਵਾਪਸ ਨਾ ਲਏ ਗਏ ਤਾਂ ਕਿਸਾਨ ਸਰਕਾਰ ਖਿਲਾਫ ਵੱਡੇ ਮੋਰਚਾ ਖੋਲ੍ਹਣਗੇ। ਜਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾਂ ਖਾਦ 1200 ਰੁਪਏ ਵਿੱਚ ਮਿਲਦੀ ਸੀ, ਹੁਣ ਇਸ ਦੀ ਕੀਮਤ 1350 ਰੁਪਏ ਹੋ ਗਈ ਹੈ। ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।
ਕੇਂਦਰ ਸਰਕਾਰ ਨੇ ਦਿੱਤੀ ਸਫਾਈ
ਕੇਂਦਰ ਸਰਕਾਰ ਵੱਲੋਂ ਸਫਾਈ ਦਿੱਤੀ ਜਾ ਰਹੀ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ ‘ਚ ਰੇਟ ਵਧਣ ਕਾਰਨ ਚੁੱਕਿਆ ਗਿਆ ਹੈ। ਪਿਛਲੀ ਵਾਰ ਵੀ ਕੇਂਦਰ ਨੇ ਦਰਾਂ ਵਿੱਚ ਵਾਧਾ ਕੀਤਾ ਸੀ। ਫਿਰ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਫਿਰ ਜਾ ਕੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ