ਲੋਕ ਸਭਾ ‘ਚ ਧੰਨਵਾਦ ਮਤਾ ਪਾਸ

(ਏਜੰਸੀ) ਨਵੀਂ ਦਿੱਲੀ। ਲੋਕ ਸਭਾ ਨੇ ਸੰਸਦ ਦੇ ਦੋਵੇਂ ਸਦਨਾਂ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ਨੂੰ ਮੇਜ਼ ਥਪਥਪਾ ਕੇ ਪਾਸ ਕਰ ਦਿੱਤਾ ਰਾਸ਼ਟਰਪਤੀ ਨੇ ਬੀਤੀ 31 ਜਨਵਰੀ ਨੂੰ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ ਸੀ।

ਉਨ੍ਹਾਂ ਦੇ ਇਸ ਭਾਸ਼ਣ ‘ਤੇ ਸੱਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ 3 ਫਰਵਰੀ ਨੂੰ ਸਦਨ ‘ਚ ਧੰਨਵਾਦ ਮਤਾ ਪੇਸ਼ ਕੀਤਾ ਸੀ, ਜਿਸ ‘ਚ ਭਾਸ਼ਣ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ ਧੰਨਵਾਦ ਮਤੇ ‘ਤੇ ਸਦਨ ‘ਚ ਸੋਮਵਾਰ ਨੂੰ ਲਗਭਗ 9 ਘੰਟੇ ਚਰਚਾ ਹੋਈ, ਜਿਸ ਦਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਇਸ ਤੋਂ ਬਾਅਦ ਸਦਨ ਨੇ ਕੁਝ ਮੈਂਬਰਾਂ ਵੱਲੋਂ ਪੇਸ਼ ਸੋਧਾਂ ਨੂੰ ਨਾਮਨਜ਼ੂਰ ਕਰਕੇ ਮੇਜ਼ ਥਪਥਪਾ ਕੇ ਧੰਨਵਾਦ ਮਤਾ ਪਾਸ ਕਰ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ