ਭ੍ਰਿਸ਼ਟਾਚਾਰ, ਕਾਲੇਧਨ ਖਿਲਾਫ਼ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ : ਮੋਦੀ

Modi Government

ਏਜੰਸੀ ਨਵੀਂ ਦਿੱਲੀ। ਭ੍ਰਿਸ਼ਟਾਚਾਰ ਤੇ ਕਾਲੇ ਧਨ ਖਿਲਾਫ਼ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਕਾਂਗਰਸ ਦੀਆਂ ਪਹਿਲੀਆਂ ਸਰਕਾਰਾਂ ‘ਤੇ ਫੈਸਲਾਕੁਨ ਸ਼ਾਸਨ ਦੇਣ ‘ਚ ਨਾਕਾਮ ਰਹਿਣ  ਲਈ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ, ਉਸ ਨੂੰ ਦੇਸ਼ ਨੂੰ ਜਵਾਬ ਦੇਣਾ ਪਵੇਗਾ।

ਦੇਸ਼ ਦੇ ਕੁਝ ਹਿੱਸਿਆਂ ‘ਚ ਆਏ ਭੂਚਾਲ ਦਾ ਜ਼ਿਕਰ ਕੀਤਾ

ਪ੍ਰਧਾਨ ਮੰਤਰੀ Modi ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਲੇਧਨ ਖਿਲਾਫ਼ ਜਿਸ ਰਸਤੇ ‘ਤੇ ਉਨ੍ਹਾਂ ਕਦਮ ਵਧਾਏ ਹਨ, ਉਹ ਉਸ ਰਸਤੇ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਉਹ ਗਰੀਬਾਂ  ਲਈ ਲੜਾਈ ਲੜ ਰਹੇ ਹਨ ਤੇ ਲੜਦੇ ਰਹਿਣਗੇ ਕੁਝ ਸਮੇਂ ਪਹਿਲਾਂ ਦਿੱਤੇ ਗਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ‘ਭੂਚਾਲ’ ਨਾਲ ਜੁੜੇ ਬਿਆਨ ‘ਤੇ ਚੁੱਟਕੀ ਲੈਂਦਿਆਂ ਮੋਦੀ ਨੇ ਕੱਲ੍ਹ ਦੇਸ਼ ਦੇ ਕੁਝ ਹਿੱਸਿਆਂ ‘ਚ ਆਏ ਭੂਚਾਲ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਆਖਰ ਭੂਚਾਲ ਆ ਹੀ ਗਿਆ ਧਮਕੀ ਤਾਂ ਬਹੁਤ ਪਹਿਲਾਂ ਹੀ ਮਿਲ ਚੁੱਕੀ ਸੀ

ਪਰ ਕੱਲ੍ਹ ਭੂਚਾਲ ਆ ਹੀ ਗਿਆ ਕਾਂਗਰਸ ਉਪ ਪ੍ਰਧਾਨ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਸਕੈਮ ‘ਚ ਸੇਵਾਭਾਵ ਵੇਖਦਾ ਹੈ, ਸਕੈਮ ‘ਚ ਨਿਮਰਤਾ ਦੇਖਦਾ ਹੈ ਤਾਂ ਸਿਰਫ਼ ਮਾਂ ਹੀ ਨਹੀਂ, ਧਰਮੀ ਮਾਂ ਵੀ ਦੁਖੀ ਹੋ ਜਾਂਦੀ ਹੈ ਤੇ ਉਦੋਂ ਭੂਚਾਲ ਆਉਂਦਾ ਹੈ ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਸੰਸਦ ‘ਚ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ ਤੇ ਜਦੋਂ ਮੈਂ ਬੋਲਾਂਗਾ ਤਾਂ ਭੂਚਾਲ ਆ ਜਾਵੇਗਾ।

ਹੈ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ

ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ  ਮੋਦੀ ਨੇ ਨੋਟਬੰਦੀ ਦਾ ਫੈਸਲਾ ਇਕੱਲੇ ਤੇ ਅਚਾਨਕ ਕਰਨ ਦਾ ਵਿਰੋਧੀਆਂ ਦੇ ਅਰੋਪਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਮਤਾ ਉਦੋਂ ਆਇਆ ਸੀ, ਜਦੋਂ ਇੰਦਰਾਜੀ ਦੀ ਸਰਕਾਰ ਸੀ ਤੇ ਯਸ਼ਵੰਤ ਰਾਓ ਚੌਹਾਨ ਉਨ੍ਹਾਂ ਕੋਲ ਗਏ ਸਨ ਉਦੋਂ ਇਸ ਨੂੰ ਅੱਗੇ ਇਸ ਲਈ ਨਹੀਂ ਵਧਾਇਆ ਗਿਆ ਕਿਉਂਕਿ ਤੁਹਾਨੂੰ (ਕਾਂਗਰਸ) ਚੋਣਾਂ ਦੀ ਚਿੰਤਾ ਸੀ ਸਾਨੂੰ ਚੋਣ ਦੀ ਚਿੰਤਾ ਨਹੀਂ ਹੈ, ਸਾਡੇ ਲਈ ਦੇਸ਼ਹਿੱਤ ਮਹੱਤਵਪੂਰਨ ਹੈ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਮੋਦੀ ਨੇ ਕਿਹਾ ਕਿ ਚਰਚਾ ਦੌਰਾਨ ਤੁਸੀਂ (ਕਾਂਗਰਸ) ਕਹਿ ਰਹੇ ਸੀ ਕਿ ਕਾਲਾ ਧਨ ਜਾਇਦਾਦ, ਹੀਰੇ ਜਵਾਹਰਾਤ ਦੇ ਰੂਪ ‘ਚ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਇਸ ਗੱਲ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਕਿ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਨਗਦੀ ਨਾਲ ਹੁੰਦੀ ਹੈ ਅੱਗੇ ਇਸਦਾ ਪ੍ਰਵੇਸ਼ ਪ੍ਰਾਪਰਟੀ, ਗਹਿਣੇ ਆਦਿ ‘ਚ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ