ਮਨੁੱਖਤਾ ਲਈ ਖਤਰਨਾਕ ਵਧ ਰਿਹਾ ਪ੍ਰਦੂਸ਼ਣ

Dangerous, Increasing, Pollution,Humanity, Article

ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ  ‘ਤੇ ਅਧਾਰਤ ਨਸ਼ਰ ਰਿਪੋਰਟ ‘ਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਿਤ ਸ਼ਹਿਰਾਂ  ‘ਚ ਕ੍ਰਮਵਾਰ 12, 16, 21 ਤੇ 22ਵੇਂ ਸਥਾਨ ‘ਤੇ ਰੱਖਿਆ ਗਿਆ ਹੈ ਹਾਲਾਂਕਿ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਥਾਨ 11ਵਾਂ  ਹੈ ਜਦਕਿ ਸੰਨ 2014 ‘ਚ ਦਿੱਲੀ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ ਤੇ ਵਿਸ਼ਵ ਦੇ 20 ਪ੍ਰਦੂਸ਼ਿਤ ਸ਼ਹਿਰਾਂ  ‘ਚ ਭਾਰਤ ਦੇ 13 ਸ਼ਹਿਰ ਸ਼ਾਮਲ ਸਨ

ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ

ਦੇਸ਼ ਦੇ ਹੋਰ ਸ਼ਹਿਰ ਗਵਾਲੀਅਰ (2), ਅਲਾਹਾਬਾਦ (3), ਪਟਨਾ (6), ਰਾਏਪੁਰ (7) ਆਦਿ ਵੱਖ-ਵੱਖ ਸਥਾਨਾਂ ‘ਤੇ ਪ੍ਰਦੂਸ਼ਿਤ ਸ਼ਹਿਰਾਂ  ‘ਚ ਸ਼ੁਮਾਰ ਹਨ ਇਰਾਨ ਦਾ ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ ਯੂਰਪ ਤੇ ਅਮਰੀਕਾ ‘ਚ ਪ੍ਰਦੂਸ਼ਣ ਦੇ ਘਟਾਅ ਨੂੰ ਦਰਸਾਇਆ ਗਿਆ ਹੈ ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਆਲਮੀ ਪ੍ਰਦੂਸ਼ਣ ‘ਚ ਹਰ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ ਵਿਸ਼ਵ ਦੀ 80 ਫੀਸਦੀ ਸ਼ਹਿਰੀ ਅਬਾਦੀ ਗੰਦੀ ਹਵਾ ‘ਚ ਸਾਹ ਲੈਂਦੀ ਹੈ ਹਵਾ ਪ੍ਰਦੂਸ਼ਣ ਕਾਰਨ ਦੁਨੀਆਂ  ‘ਚ ਹਰ ਸਾਲ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ

ਵਾਤਾਵਰਨ ਪ੍ਰੇਮੀਆਂ ਨੂੰ ਚਿੰਤਾ ‘ਚ ਪਾਇਆ

ਪ੍ਰਦੂਸ਼ਣ ਦੀ ਇਸ ਵਿਸ਼ਵ ਵਿਆਪੀ ਸਮੱਸਿਆ ਨੇ ਵਾਤਾਵਰਨ ਪ੍ਰੇਮੀਆਂ  ਤੇ ਚਿੰਤਕਾਂ  ਨੂੰ ਗਹਿਰੀ ਚਿੰਤਾ ‘ਚ ਪਾ ਦਿੱਤਾ ਹੈ, ਜੀਵਾਂ, ਬਨਸਪਤੀ ਦੀ ਹੋਂਦ ਨੂੰ ਚੁਣੌਤੀ ਦਿੱਤੀ ਹੈ, ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੁੱਖਮਰੀ’ਚੋਂ ਕੱਢਣ ਦਾ ਜ਼ਬਰਦਸਤ ਉਪਰਾਲਾ ਕੀਤਾ ਹੈ, ਇਸ ਕ੍ਰਾਂਤੀ ਨੇ ਅਨਾਜ ਦੀ ਸਮੱਸਿਆ ਤਾਂ  ਜਰੂਰ ਹੱਲ ਕੀਤੀ, ਪਰ ਇਸਦੇ ਗੰਭੀਰ ਨਤੀਜਿਆਂ  ਦਾ ਖਾਮਿਆਜ਼ਾ ਲੋਕ ਚੁਕਾਉਣ ਲਈ ਮਜ਼ਬੂਰ ਹਨ ਵੱਧ ਤੋਂ ਵੱਧ ਉਪਜ ਲੈਣ ਲਈ ਕਿਸਾਨ ਅੰਨ੍ਹੇਵਾਹ ਜ਼ਮੀਨ ਹੇਠਲਾ ਪਾਣੀ, ਸਪਰੇਹਾਂ  ਤੇ ਰਸਾਇਣਕ ਖਾਦਾਂ  ਦੀ ਵਰਤੋਂ ਕਰ ਰਹੇ ਹਨ, ਜਿਸਨੇ ਜਨਜੀਵਨ ਲਈ ਮੁਸ਼ਕਲਾਂ  ਦੇ ਪਹਾੜ ਖੜ੍ਹੇ ਕਰ ਦਿੱਤੇ ਹਨ, ਰਹਿੰਦੀ ਕਸਰ ਉਦਯੋਗਾਂ  ਤੇ ਸੀਵਰੇਜ ਪ੍ਰਬੰਧਾਂ  ‘ਚ ਖਾਮੀਆਂ  ਨੇ ਪੂਰੀ ਕਰ ਦਿੱਤੀ ਹੈ ਪੰਜਾਬ ਦੇ ਦਰਿਆ ਜੋ ਅੰਮ੍ਰਿਤ ਦੇ ਸੋਮੇ ਸਨ,ਅੱਜ ਉਨ੍ਹਾਂ ‘ਚ ਅੰਮ੍ਰਿਤ ਦੀ ਥਾਂ  ਜ਼ਹਿਰਾਂ  ਦਾ ਵਹਾਅ ਹੈ ਇਹ ਪਾਣੀ ਸਾਡੀ ਧਰਤੀ ਨੂੰ ਸਿੰਜਦਾ ਹੈ

ਧਰਤੀ ‘ਤੇ ਪਾਣੀ ਨੂੰ ਦੂਸ਼ਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ

ਅਜੋਕੇ ਸਮੇਂ ਖੇਤੀ ਹੇਠਾਂ ਘਟ ਰਿਹਾ ਜ਼ਮੀਨੀ ਰਕਬਾ, ਉਦਯੋਗੀਕਰਣ, ਕੁਦਰਤੀ ਸੋਮਿਆਂ ਪ੍ਰਤੀ ਅਣ- ਗਹਿਲੀ  ਤੇ ਲਾਲਚ ਨੇ ਅਜਿਹੇ ਬੀਜ ਬੀਜ਼ ਦਿੱਤੇ ਹਨ ਜੋ ਸਾਡੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ  ਕੱਟਦੀਆਂ ਮਰ ਜਾਣਗੀਆਂ ਖੇਤੀ ਮਾਹਿਰ ਮੰਨਦੇ ਹਨ ਕਿ ਕਿਸਾਨ, ਯੂਨੀਵਰਸਿਟੀ ਦੇ ਮਾਪਦੰਡਾਂ  ਤੋਂ ਕਿਤੇ ਜ਼ਿਆਦਾ ਖਾਦਾਂ , ਕੀਟਨਾਸ਼ਕਾਂ ਦੀ ਵਰਤੋਂ ਕਰ ਰਿਹਾ ਹੈ।

ਉਦਯੋਗਾਂ  ਨੇ ਕਚਰਾ ਨਿਪਟਾਰਾ ਪ੍ਰਬੰਧਾਂ ‘ਚ ਕਥਿਤ ਲਾਪਰਵਾਹੀ ਕੀਤੀ ਹੈ ਜਿਸਨੇ ਧਰਤੀ ‘ਤੇ ਪਾਣੀ ਨੂੰ ਦੂਸ਼ਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ,ਜਿਸਦੇ ਸਿੱਟੇ ਵਜੋ ਦੇਸ਼ ‘ਚ ਬਿਮਾਰੀਆਂ  ਨੇ ਲੋਕਾਂ  ਨੂੰ ਆਪਣੀ ਜਕੜ ‘ਚ ਬੁਰੀ ਤਰ੍ਹਾਂ ਜਕੜ ਲਿਆ ਹੈ

ਜ਼ਮੀਨ ਹੇਠਲੇ ਪਾਣੀ ‘ਚ ਯੂਰੇਨੀਅਮ ਦਾ ਰਿਸਾਅ

ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ‘ਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ  ਦਾ ਰਿਸਾਅ ਹੋ ਚੁੱਕਾ ਹੈ, ਜਿਸ ਕਰਕੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਤੇਜੀ ਨਾਲ ਫੈਲ ਰਹੀਆਂ  ਹਨ

ਪੰਜਾਬ ਦੇ ਮਾਲਵੇ ਇਲਾਕੇ ਖਾਸ ਕਰਕੇ ਬਠਿੰਡਾ, ਮਾਨਸਾ ਤੇ ਨਾਲ ਲਗਦੇ ਇਲਾਕਿਆਂ  ‘ਚ ਕੈਂਸਰ ਤੇ ਕਾਲੇ ਪੀਲੀਏ ਨੇ ਜੜਾਂ  ਪਸਾਰ ਲਈਆਂ  ਹਨ ਉੱਥੋ ਦੇ ਲੋਕ , ਖਾਸ ਕਰਕੇ ਗਰੀਬ ਬਾਸ਼ਿੰਦੇ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਤੇ ਇਲਾਜ ਮਹਿੰਗਾ ਹੋਣ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ

ਭੋਜਨ-ਪਾਣੀ ‘ਚ ਜਹਿਰ ਸਿਖਰਾਂ ‘ਤੇ ਹੈ, ਛੇ ਮਹੀਨੇ ਦੀ ਫਸਲ ‘ਤੇ ਪਤਾ ਨਹੀ ਕਿੰਨੀ ਵਾਰ ਰਸਾਇਣਕ ਖਾਦਾਂ  ਤੇ ਕੀਟਨਾਸ਼ਕਾਂ  ਦੀ ਵਰਤੋਂ ਹੁੰਦੀ ਹੈ ਜੋ ਕਿਸਾਨਾਂ  ਦੀ ਮਜਬੂਰੀ ਬਣ ਗਈ ਹੈ, ਉਸੇ ਫਸਲ ਨੂੰ ਅਸੀਂ ਖਾਂਦੇ ਹਾਂ ਫ਼ਲਾਂ , ਸਬਜ਼ੀਆਂ  ਨੂੰ ਜਲਦੀ ਤਿਆਰ ਕਰਨ ਲਈ ਰਸਾਇਣਾਂ  ਦੀ ਵਰਤੋਂ ਜੋਰ-ਸ਼ੋਰਾਂ  ਨਾਲ ਚੱਲ ਰਹੀ ਹੈ ਅਜਿਹਾ ਖਾਣਾ ਖਾਣ ਵਾਲੇ ਲੋਕ ਤੰਦਰੁਸਤ ਕਿਵੇਂ ਰਹਿ ਸਕਦੇ ਹਨ

ਜਿਉਂਦਾ ਰੱਖਣ ਵਾਲੀ ਵਸਤੂ ਹੀ ਜਦ ਜ਼ਹਿਰ ਬਣ ਗਈ ਤਾਂ ਜ਼ਿੰਦਗੀ ਕਦੋਂ ਤੱਕ ਰਹੇਗੀ; ਜਦੋਂ ਤੱਕ ਅਸੀਂ ਆਪਣਾ ਖਾਣਾ ਪੀਣਾ ਸ਼ੁੱਧ ਨਹੀਂ ਕਰਦੇ , ਬਿਮਾਰੀਆਂ  ਦੀ ਮਾਰ ਪੈਂਦੀ ਰਹੇਗੀ ਇਹ ਗੱਲ ਨਹੀਂ ਕਿ ਅੱਜ ਡਾਕਟਰਾਂ  ਜਾਂ  ਹਸਪਤਾਲਾਂ  ਦੀ ਕਮੀ ਹੈ ਫਿਰ ਵੀ ਲੋਕ ਬਿਮਾਰ ਕਿਉਂ ਹਨ

ਹਰ ਸਾਲ ਲੋਕ ਕਰੋੜਾਂ  ਰੁਪਏ ਦੀਆਂ  ਦਵਾਈਆਂ  ਖਾਂਦੇ ਹਨ ਤੰਦਰੁਸਤੀ ਫਿਰ ਵੀ ਨਹੀਂ ਪਰ ਜੇ ਉਹ ਚਾਹੁਣ ਤਾਂ  ਇਸ ਤੋਂ ਬਚਾਅ ਸੰਭਵ ਹੈ ਖੇਤੀ ‘ਚ ਹੁਣ ਫਸਲ ਵਿਭਿੰਨਤਾ ਦੀ ਬਹੁਤ ਜ਼ਿਆਦਾ ਲੋੜ ਹੈ, ਜਿਸ ਨਾਲ ਜਮੀਨ ਹੇਠਲੇ ਪਾਣੀ ਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ

ਜ਼ਿਆਦਾਤਰ ਜਮੀਨ ਮਾਰੂਥਲ ‘ਚ ਤਬਦੀਲ ਹੋ ਰਹੀ ਹੈ

ਅੱਜ ਜ਼ਿਆਦਾਤਰ ਜਮੀਨ ਮਾਰੂਥਲ ‘ਚ ਤਬਦੀਲ ਹੋ ਰਹੀ ਹੈ ਜੇਕਰ ਇਹੀ ਹਾਲਾਤ ਰਹੇ ਤਾਂ  ਉਹ ਦਿਨ ਦੂਰ ਨਹੀਂ ਜਦ ਪੰਜਾਬ ਵੀ ਰੇਗਿਸਤਾਨ ਦਾ ਰੂਪ ਧਾਰਨ ਕਰ ਜਾਵੇਗਾ ਕਣਕ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ‘ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ ਇਸਨੂੰ ਸਾੜਨ ਨਾਲ ਮਿੱਤਰ ਕੀਟਾਂ  ਦਾ ਅੰਤ ਤੇ ਜ਼ਮੀਨ ਦੀ ਉਪਜਾਊ ਸ਼ਕਤੀ  ਘਟਦੀ ਹੈ, ਪ੍ਰਦੂਸ਼ਣ ਦਾ ਤਾਂ  ਕਹਿਣਾ ਹੀ ਕੀ ਹੈ ਉਹ ਲੋਕ ਤਾਂ ਅੱਗ ਲਾ ਕੇ ਆਪਣਾ ਕੰਮ ਮੁਕਾ ਦਿੰਦੇ ਹਨ, ਪਰ ਕਦੇ ਸਾਹ, ਦਮੇ ਦੇ ਮਰੀਜ਼ ਨੂੰ ਪੁੱਛੋ ਤਾਂ  ਸਹੀ ਉਸ ‘ਤੇ ਕੀ ਬੀਤਦੀ ਹੈ ਕਾਰਪੋਰੇਟ ਘਰਾਣਿਆਂ  ਦੇ ਉਦਯੋਗਾਂ  ਦਾ ਵੀ ਪ੍ਰਦੂਸ਼ਣ ‘ਚ ਅਹਿਮ ਰੋਲ ਹੈ

ਇਹ ਵੀ ਪੜ੍ਹੋ

ਹਵਾ ਪਾਣੀ ‘ਚ ਵਧਦੀ ਸਲਫਰ ਡਾਈ ਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ ਹੁਣ ਤੱਕ ਸਭ ਤੋਂ ਵੱਧ ਤੇਜ਼ਾਬੀ ਵਰਖਾ ਵੈਸਟ ਵਰਜੀਨਿਆ ‘ਚ ਹੋਈ ਜਿਸਦਾ ਪੀਐਚ ਮੁੱਲ 1.5 ਸੀ ਜਰਮਨੀ, ਸਵੀਡਨ, ਰੋਮਾਨੀਆ ਤੇ ਪੋਲੈਂਡ ਵਰਗੇ ਦੇਸ਼ਾਂ ‘ਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜ਼ਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ ਇਸ ਨੇ ਤਾਂ  ਤਾਜ ਮਹਿਲ ਨੂੰ ਵੀ ਨਹੀਂ ਬਖ਼ਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ ਵਧਦੀਆਂ  ਗੈਸਾਂ  ਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ,

ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ, ਜਿਸਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ, ਆਉਣ ਵਾਲੇ ਸਮੇਂ  ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਵਧ ਜਾਵੇਗਾ ਗਲੇਸ਼ੀਅਰਾਂ  ਦਾ ਪਿਘਲਣਾ ਜਾਰੀ ਹੈ, ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ ਸਮੁੰਦਰਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ੍ਹ, ਸੁਨਾਮੀ ਆਮ ਹੋ ਜਾਣਗੇ ਬੇਮੌਸਮੀ ਬਰਸਾਤ, ਗਰਮੀ ਸਰਦੀ ਨੇ ਫਸਲਾਂ  ਦੇ ਝਾੜ ‘ਤੇ ਵੀ ਡੂੰਘਾ ਅਸਰ ਪਾਇਆ ਹੈ

ਗਲੇਸ਼ੀਅਰ ਪਿਘਲਣੇ ਜਾਰੀ

ਸੰਨ 1985 ‘ਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜੋਨ ਪਰਤ ‘ਚ ਸੁਰਾਖ  ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀ ਸੰਨ 1992 ‘ਚ ਇਹ ਸੁਰਾਖ ਤੇਈ ਮਿਲੀਅਨ ਸਕੇਅਰ ਕਿੱਲੋਮੀਟਰ ਸੀ ਤੇ 2002 ‘ਚ ਅਠਾਈ ਮਿਲੀਅਨ ਸਕੇਅਰ ਕਿੱਲੋਮੀਟਰ ਹੋ ਗਿਆ ਇੱਕ ਛੋਟਾ ਸੁਰਾਖ 1990 ‘ਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ ਹੁਣ ਪਰਾਬੈਂਗਣੀ ਕਿਰਨਾਂ  ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂ ਕੰਡੇ ਖੜ੍ਹੇ ਹੋ ਜਾਦੇ ਹਨ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਬਹੁਤ ਜਿਆਦਾ ਲੋਕ ਚਮੜੀ ਦੇ ਕੈਂਸਰ ਤੇ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ

ਪਰਮਾਣੂ ਤਜ਼ਰਬੇ ਤੇ ਸਾਜੋ ਸਮਾਨ ਪ੍ਰਦੂਸ਼ਣ ਲਈ ਜਿੰਮੇਵਾਰ

ਪ੍ਰਮਾਣੂ ਤਜ਼ਰਬਿਆਂ ਤੇ ਸੁਰੱਖਿਆ ਦੇ ਸਾਜੋ-ਸਮਾਨ ਨੇ ਵੀ ਪ੍ਰਦੂਸ਼ਣ ‘ਚ ਵਾਧਾ ਕੀਤਾ ਹੈ ਨਾਗਾਸਾਕੀ-ਹੀਰੋਸ਼ਿਮਾ ‘ਤੇ ਹੋਈ ਪ੍ਰਮਾਣੂ ਬੰਬਾਰੀ ਤੇ ਭੋਪਾਲ ਗੈਸ ਦੁਰਘਟਨਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸਨੇ ਲੱਖਾਂ  ਨਿਰਦੋਸ਼ ਲੋਕਾਂ  ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ ਤੇ ਕਿੰਨਿਆਂ  ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਦਿੱਤਾ ਸੀ ਅੱਜ ਵੀ ਇਸਦਾ ਅਸਰ ਮੌਜੂਦ ਹੈ ਡੀ.ਡੀ.ਟੀ ‘ਤੇ ਭਾਰਤ ਸਰਕਾਰ ਨੇ 1985 ‘ਚ ਪਾਬੰਦੀ ਲਾਈ ਜਿਸਨੇ ਸਮੁੰਦਰੀ ਜੀਵਨ ਤੇ ਧਰਤੀ ਜੀਵਨ ਨੂੰ ਕਾਫੀ ਹੱਦ ਤਕ ਨੁਕਸਾਨ ਪਹੁੰਚਾਇਆ ਐਨੇ ਸਾਲਾਂ  ਬਾਅਦ ਵੀ ਇਸਦੀ ਕੁਝ ਮਾਤਰਾ ਜੀਵਾਂ ‘ਚ ਮੌਜੂਦ ਹੈ

ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ  ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਸਮਝੀਏ ਤੇ ਇਸਨੂੰ ਪ੍ਰਦੂਸ਼ਣ ਮੁਕਤ ਬਣਾਉਣ ‘ਚ ਆਪਣਾ ਬਣਦਾ ਯੋਗਦਾਨ ਦੇਈਏ ਆਪਣੇ ਨਿੱਜੀ ਹਿੱਤਾਂ  ਲਈ ਸਾਡੀਆਂ  ਨਦੀਆਂ  ਤੇ ਵਾਤਾਵਰਨ ‘ਚ ਜਹਿਰਾਂ ਘੋਲਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ’ਚ ਸਹਿਯੋਗ ਕਰੀਏ ਕੁਦਰਤ ਨਾਲ ਛੇੜਛਾੜ ਕਿੰਨੀ ਘਾਤਕ ਹੋ ਸਕਦੀ ਹੈ ਇਹ ਕੁਦਰਤ ਨੇ ਕਿੰਨੀ ਵਾਰ ਸਾਬਤ ਕਰ ਦਿੱਤਾ ਹੈ, ਫਿਰ ਵੀ ਅਸੀਂ ਬਾਝ ਆਉਣ ਦੀ ਬਜਾਇ ਹੋਰ ਤੇਜ਼ ਕਰ ਦਿੱਤੀ ਹੈ, ਜਿਸਦਾ ਖਾਮਿਆਜ਼ਾ ਤਬਾਹੀ ਹੋਵੇਗਾ
ਗੁਰਤੇਜ ਸਿੱਧੂ
ਚੱਕ ਬਖਤੂ (ਬਠਿੰਡਾ)
ਮੋ.94641-72783

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।