ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News Bollywood New...

    Bollywood News: ‘ਦੰਗਲ’ ਦੀ ਛੋਟੀ ਬਬੀਤਾ ਦੀ 19 ਸਾਲ ਦੀ ਉਮਰ ‘ਚ ਹੋਈ ਮੌਤ

    Bollywood News

    Dangal Girl Suhani Bhatnagar Death: ਮੁੰਬਈ। ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਨਜ਼ਰ ਆਈ ਬਾਲ ਕਲਾਕਾਰ ਸੁਹਾਨੀ ਭਟਨਾਗਰ ਦਾ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਹਾਨੀ ਦੀ ਮੌਤ 19 ਸਾਲ ਦੀ ਉਮਰ ‘ਚ ਹੋਈ ਹੈ। ਸੁਹਾਨੀ ਦੀ ਅੱਜ ਦਿੱਲੀ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ‘ਚ ਮਿਲੇ ਗਲਤ ਇਲਾਜ ਕਾਰਨ ਅਜਿਹਾ ਹੋਇਆ ਹੈ। Bollywood News

    ਗਲਤ ਇਲਾਜ ਕਾਰਨ ਗਈ ਜਾਨ

    ਮੀਡੀਆ ਰਿਪੋਰਟਾਂ ਮੁਤਾਬਕ ਸੁਹਾਨੀ ਭਟਨਾਗਰ ਨੂੰ ਕੁਝ ਸਮਾਂ ਪਹਿਲਾਂ ਲੱਤ ‘ਤੇ ਸੱਟ ਲੱਗ ਗਈ ਸੀ। ਉਸ ਦੀ ਲੱਤ ਵਿੱਚ ਫਰੈਕਚਰ ਦਾ ਇਲਾਜ ਕਰਵਾਇਆ ਗਿਆ। ਉਸ ਦੀਆਂ ਦਵਾਈਆਂ ਦੇ ਮਾੜੇ ਪ੍ਰਭਾਵ ਹੋਣੇ ਸ਼ੁਰੂ ਹੋ ਗਏ। Bollywood News

    ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਹਾਦਸੇ ’ਚ ਜਖ਼ਮੀ ਹੋਏ ਵਿਧਾਇਕ ਦਾ ਜਾਣਿਆ ਹਾਲ

    ਜਾਣਕਾਰੀ ਮੁਤਾਬਕ ਅਦਾਕਾਰਾ ਦੇ ਸਰੀਰ ‘ਚ ਫਲੂਇਡ ਬਣਨਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਹਾਨੀ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨਿੱਚਰਵਾਰ ਨੂੰ ਫਰੀਦਾਬਾਦ ‘ਚ ਹੋਵੇਗਾ।

    LEAVE A REPLY

    Please enter your comment!
    Please enter your name here