ਦਲਿਤ ਵੈਲਫੇਅਰ ਸੰਗਠਨ ਪੰਜਾਬ ਦੀ ਬਾਡੀ ਭੰਗ

Dalit Welfare Organization Punjab

3 ਫਰਵਰੀ ਤੱਕ ਮੁੜ ਬਣੇਗੀ ਨਵੀਂ ਟੀਮ

ਯੋਗ ਮਹਿਲਾਵਾਂ ਨੂੰ ਵੀ ਦੇਵਾਂਗੇ ਜਿੰਮੇਵਾਰੀਆਂ: ਕਾਂਗੜਾ

ਸੰਗਰੂਰ (ਸੱਚ ਕਹੂੰ ਨਿਊਜ਼) ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੀ ਬਾਡੀ ਅੱਜ ਸੂਬਾ ਪ੍ਰਧਾਨ ਅਤੇ ਫਾਊਂਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਭੰਗ ਕਰਦਿਆਂ 3 ਫਰਵਰੀ 2020 ਤੱਕ ਮੁੜ ਨਵੀਂ ਟੀਮ ਬਣਾਉਣ ਦਾ ਐਲਾਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੰਸਥਾ ਜੋ ਪਿਛਲੇ 20 ਸਾਲਾਂ ਤੋਂ ਪੰਜਾਬ ਭਰ ਵਿੱਚ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ

  • ਜਿਸ ਨੂੰ ਅਨੇਕਾਂ ਵਾਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ
  • ਸ਼੍ਰੀ ਕਾਂਗੜਾ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਅਨੇਕਾਂ ਲੋਕਾਂ ਦੀ ਭਲਾਈ ਹਿੱਤ ਕੰਮ ਕੀਤੇ ਗਏ ਹਨ
  • ਇਹ ਕਾਰਜ ਅੱਗੇ ਵੀ ਜਾਰੀ ਹੈ
  • ਉਨ੍ਹਾਂ ਕਿਹਾ ਕਿ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੀ ਸੂਬਾ ਕਮੇਟੀ ਸਣੇ ਜੋ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਇਕਾਈਆਂ ਗਠਿਤ ਕੀਤੀਆਂ ਹੋਈਆਂ ਹਨ
  • ਸਾਰੀਆਂ ਨੂੰ ਭੰਗ ਕੀਤਾ ਜਾਂਦਾ ਹੈ ਅਤੇ 3 ਫ਼ਰਵਰੀ 2020 ਤੱਕ ਮੁੜ ਨਵੀਆਂ ਟੀਮਾਂ ਬਣਾਈਆਂ ਜਾਣਗੀਆਂ
  • ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਯੋਗ ਮਹਿਲਾਵਾਂ ਨੂੰ ਵੀ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਿੱਚ ਸ਼ਾਮਿਲ ਕੀਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Dalit Welfare Organization

LEAVE A REPLY

Please enter your comment!
Please enter your name here