ਗੁਰੂਹਰਸਹਾਏ (ਸੱਚ ਕਹੂੰ ਨਿਊਜ਼)। ਵਧ ਰਹੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਬ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਲਈ ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਕੱਪੜੇ, ਬੂਟ, ਸ਼ਾਲ, ਕੰਬਲ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ । ਇਸੇ ਕੜੀ ਤਹਿਤ ਐਤਵਾਰ ਨੂੰ ਡੇਢ ਵਜੇ ਦੇ ਕਰੀਬ ਦਲਿਤ ਕ੍ਰਾਂਤੀਕਾਰੀ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਸਾਦਿਕ ਤੇ ਗੁਰੂਹਰਸਹਾਏ ਵੱਲੋਂ ਅਤੇ ਪੰਜਾਬ ਪੁਲਿਸ ਦੀ ਮਦਦ ਨਾਲ ਗਰੀਬ ਝੁੱਗੀ-ਝੌਂਪੜੀਆਂ ਵਿੱਚ ਵਸਦੇ ਲੋਕਾਂ ਨੂੰ ਠੰਢ ਤੋਂ ਬਚਣ ਲਈ ਸ਼ਾਲ ਵਗੈਰਾ ਵੰਡੇ ਜਾ ਰਹੇ ਹਨ । (Human Rights Welfare Society)
ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਦਲਿਤ ਕ੍ਰਾਂਤੀਕਾਰੀ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਸਾਦਿਕ ਤੇ ਗੁਰੂ ਹਰਸਹਾਏ ਮੈਂਬਰਾਂ ਨੇ ਦੱਸਿਆ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਗਰੀਬ ਪਰਿਵਾਰਾਂ ਲਈ ਸਿਰ ਢੱਕਣ ਲਈ ਥਾਂ ਨਹੀਂ ਹੁੰਦੀ ਪਰ ਫਿਰ ਵੀ ਗਰੀਬ ਤਬਕੇ ਦੇ ਲੋਕ ਇਸ ਠੰਢ ਵਿੱਚ ਆਪਣਾ ਗੁਜਰ ਬਸਰ ਕਰ ਰਹੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਵੱਲੋਂ ਰੇਲਵੇ ਸਟਸ਼ਨ ਦੇ ਸਾਹਮਣੇ ਝੁੱਗੀ-ਝੌਂਪੜੀਆਂ ਵਿੱਚ ਵਸਦੇ ਗਰੀਬ ਪਰਿਵਾਰਾਂ ਲਈ ਸ਼ਾਲ ਆਦਿ ਦੀ ਸੇਵਾ ਕੀਤੀ ਗਈ ਹੈ ।