95 ਤੋਂ ਜਿਆਦਾ ਫਿਲਮਾਂ ’ਚ ਕਰ ਚੁੱਕੇ ਹਨ ਕੰਮ
ਮੁੰਬਈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ 79 ਸਾਲਾ ਅਭਿਨੇਤਰੀ ਆਸ਼ਾ ਪਾਰੇਖ ਨੂੰ 2022 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 30 ਸਤੰਬਰ ਨੂੰ ਵਿਗਿਆਨ ਭਵਨ ਵਿੱਚ ਪੁਰਸਕਾਰ ਪ੍ਰਦਾਨ ਕਰਨਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਸ਼ਾ ਨੂੰ ਹਿੰਦੀ ਸਿਨੇਮਾ ਵਿੱਚ ਪਾਏ ਯੋਗਦਾਨ ਲਈ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਦਾਦਾ ਸਾਹਿਬ ਫਾਲਕੇ ਪੁਰਸਕਾਰ ਹਰ ਸਾਲ ਫਿਲਮ ਉਦਯੋਗ ਵਿੱਚ ਕਲਾਕਾਰਾਂ ਦੇ ਕੰਮ ਨੂੰ ਸਨਮਾਨਿਤ ਕਰਨ ਲਈ ਦਿੱਤੇ ਜਾਂਦੇ ਹਨ। ਆਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1952 ’ਚ ਫਿਲਮ ‘ਆਸਾਮ’ ਤੋਂ ਬਾਲ ਕਲਾਕਾਰ ਦੇ ਤੌਰ ’ਤੇ ਕੀਤੀ ਸੀ।
ਆਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1952 ’ਚ ਫਿਲਮ ‘ਆਸਾਮ’ ਤੋਂ ਬਾਲ ਕਲਾਕਾਰ ਦੇ ਤੌਰ ’ਤੇ ਕੀਤੀ ਸੀ। ਆਸ਼ਾ ਪਾਰੇਖ ਨੇ 95 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਆਸ਼ਾ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਨਿਰਮਾਤਾ ਅਤੇ ਨਿਰਦੇਸ਼ਕ ਵੀ ਰਹੀ ਹੈ। ਉਨ੍ਹਾਂ ਨੂੰ 1992 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਕਈ ਪੁਰਸਕਾਰ ਮਿਲੇ। ਜਿਵੇਂ ਕਿ ਅਖੰਡ ਸੌਭਾਗਯਵਤੀ ਲਈ 1963 ਵਿੱਚ ਸਰਬੋਤਮ ਅਭਿਨੇਤਰੀ ਲਈ ਗੁਜਰਾਤ ਰਾਜ ਪੁਰਸਕਾਰ 1971 ਵਿੱਚ ਫਿਲਮ ਕਟੀ ਪਤੰਗ ਲਈ ਫਿਲਮਫੇਅਰ ਸਰਵੋਤਮ ਅਭਿਨੇਤਰੀ ਅਵਾਰਡ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ