ਡੀ.ਏ.ਵੀ. ਬਾਦਸ਼ਾਹਪੁਰ ਦੀ ਸੋਨਮਪ੍ਰੀਤ ਕੌਰ ਨੇ ਜਿੱਤਿਆ ਪਹਿਲਾ ਇਨਾਮ

ਜੇਤੂ ਵਿਦਿਆਰਥੀਆਂ ਨਾਲ ਗਰੁੱਪ ਫੋਟੋ ਖਿਚਵਾਉਂਦੇ ਹੋਏ ਸਕੂਲ ਪ੍ਰਿੰਸੀਪਲ ਅਤੇ ਸਟਾਫ । ਤਸਵੀਰ : ਮਨੋਜ 

ਡੀ.ਏ.ਵੀ. ਬਾਦਸ਼ਾਹਪੁਰ ਦੀ ਸੋਨਮਪ੍ਰੀਤ ਕੌਰ ਨੇ ਜਿੱਤਿਆ ਪਹਿਲਾ ਇਨਾਮ

(ਮਨੋਜ ਗੋਇਲ) ਬਾਦਸ਼ਾਹਪੁਰ/ਘੱਗਾ। ਸਹੋਦਿਆ ਪਟਿਆਲਾ’ ਵੱਲੋਂ ਪਟਿਆਲੇ ਜ਼ਿਲੇ ਦੇ ਸੀ.ਬੀ.ਐੱਸ.ਈ. ਨਾਲ ਐਫੀਲਿਏਟਿਡ ਤਕਰੀਬਨ 67 ਸਕੂਲਾਂ ਦੇ ਬੱਚਿਆਂ ਦਾ ‘ਸਾਇੰਸ ਫੈਸਟ’ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 327 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਡੀ.ਏ.ਵੀ. ਬਾਦਸ਼ਾਹਪੁਰ ਦੇ ਬੱਚਿਆਂ ਨੇ ਮਾਡਲ ਮੇਕਿੰਗ ਵਿੱਚ ਏਕਮਪ੍ਰੀਤ ਸਿੰਘ, ਅਮੀਤੋਜ ਸਿੰਘ, ਹਰਮਨਜੀਤ ਕੌਰ, ਕਵਿਤਾ ਵਿੱਚ ਸਹਿਜਰੂਪ ਸਿੰਘ, ਮਹਿਕਪ੍ਰੀਤ ਕੌਰ, ਭਾਸ਼ਣ ਮੁਕਾਬਲੇ ਵਿੱਚ ਅਸ਼ਮੀਤ ਕੌਰ, ਅਵਨੀਤ ਕੌਰ ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਹੁਸਨਪ੍ਰੀਤ ਸਿੰਘ, ਸੋਨਮਪ੍ਰੀਤ ਕੌਰ ਨੇ ਭਾਗ ਲਿਆ।

ਇਹ ਵੀ ਪੜ੍ਹ੍ਵੋ : ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਵਿਸ਼ਵ ਜੂਡੋ ਦਿਵਸ

ਇਹਨਾਂ ਵਿੱਚ ਸੋਨਮਪ੍ਰੀਤ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁੱਖੀ ਪੰਕਜ ਕੁਮਾਰ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਪੇਂਡੂ ਖੇਤਰ ਦੇ ਸਕੂਲ ਦੀ ਬੱਚੀ ਜ਼ਿਲ੍ਹੇ ਦੇ ਵੱਡੇ ਸਕੂਲ ਦੇ ਬੱਚਿਆਂ ਵਿੱਚੋਂ ਪਹਿਲਾ ਇਨਾਮ ਜਿੱਤਣ ਵਿੱਚ ਕਾਮਯਾਬ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ