ਡੀ.ਏ.ਵੀ. ਸਕੂਲ : ਮਾਂ ਬੋਲੀ ਪੰਜਾਬੀ ‘ਚੋਂ ਪੰਜ ਬੱਚਿਆਂ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ

10th Result
ਬਾਦਸ਼ਾਹ: ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਅਤੇ ਸਟਾਫ ਨਾਲ ਗਰੁੱਪ ਫੋਟੋ ਖਿਚਵਾਉਂਦੇ ਹੋਏ। ਤਸਵੀਰ : ਮਨੋਜ ਗੋਇਲ

ਡੀ.ਏ.ਵੀ. ਬਾਦਸ਼ਾਹਪੁਰ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ (10th Result)

(ਮਨੋਜ ਗੋਇਲ) ਬਾਦਸ਼ਾਹਪੁਰ। ਸੀ.ਬੀ.ਐੱਸ.ਈ. ਵੱਲੋਂ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਡੀ.ਏ.ਵੀ. ਬਾਦਸ਼ਾਹਪੁਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਹਰਸਿਮਰਨਜੀਤ ਕੌਰ 94 ਫੀਸਦੀ ਨਾਲ ਪਹਿਲੇ ਸਥਾਨ ‘ਤੇ, ਹਰਕੀਰਤ ਕੌਰ 93 ਫੀਸਦੀ ਨਾਲ ਦੂਜੇ ਸਥਾਨ ’ਤੇ, ਸ਼ੁੱਭਨੀਤ ਕੌਰ 92 ਫੀਸਦੀ ਨਾਲ ਤੀਜੇ ਸਥਾਨ ‘ਤੇ, ਮਹਿਕਪ੍ਰੀਤ ਕੌਰ 90 ਫੀਸਦੀ ਨਾਲ ਚੌਥੇ ਸਥਾਨ ‘ਤੇ, ਰਮਨੀਤ ਕੌਰ 89.80 ਫੀਸਦੀ ਨਾਲ ਪੰਜਵੇ ਸਥਾਨ ‘ਤੇ ਰਹੀ। (10th Result)

ਉਪਰੋਕਤ ਸਾਰੇ ਬੱਚਿਆਂ ਨੇ ਪੰਜਾਬੀ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਗੁਰਲੀਨ ਕੌਰ ਨੇ ਪੰਜਾਬੀ ਵਿੱਚੋਂ 99 , ਅਰਪਨਜੋਤ ਕੌਰ ਨੇ 99 , ਹਰਲੀਨ ਕੌਰ ਨੇ 99 , ਜਸ਼ਨਦੀਪ ਕੌਰ ਨੇ 98 ਅਤੇ ਸੁਖਮਨਦੀਪ ਕੌਰ ਨੇ 97 ਅੰਕ ਪ੍ਰਾਪਤ ਕੀਤੇ। ਹਿਸਾਬ ਵਿੱਚੋਂ ਅਰਮਾਨ ਸਿੰਘ ਨੇ 85, ਹਰਕੀਰਤ ਕੌਰ ਨੇ 84, ਸਾਇੰਸ ਵਿੱਚੋਂ ਹਰਸਿਮਰਨਜੀਤ ਕੌਰ ਨੇ 92, ਹਰਕੀਰਤ ਕੌਰ ਨੇ 83, ਸ਼ੋਸਲ ਸਾਇੰਸ ਵਿੱਚੋਂ ਮਹਿਕਪ੍ਰੀਤ ਕੌਰ ਨੇ 95 ਅਤੇ ਸ਼ੁੱਭਨੀਤ ਕੌਰ ਨੇ 91 ਅੰਕ, ਆਈ ਟੀ ਵਿੱਚੋਂ ਰਮਨੀਤ ਕੌਰ ਨੇ 97 ਸ਼ੁੱਭਨੀਤ ਕੌਰ ਅਤੇ ਗੁਰਲੀਨ ਕੌਰ ਨੇ 96, ਇੰਗਲਿਸ਼ ਵਿੱਚੋਂ ਹਰਕੀਰਤ ਕੌਰ ਨੇ 97, ਹਰਸਿਮਰਨਜੀਤ ਕੌਰ ਨੇ 95 ਅਤੇ ਹਿੰਦੀ ਵਿੱਚ ਹਰਕਿਰਤ ਕੌਰ ਨੇ 96 ਤੇ ਹਰਸਿਮਰਨਜੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ: BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ

ਇਸ ਮੌਕੇ ਸਕੂਲ ਮੁੱਖੀ ਪੰਕਜ ਕੁਮਾਰ ਸਿੰਘ ਨੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਦਸਵੀਂ ਦਾ ਨਤੀਜਾ ਵਧੀਆ ਦੇਣ ਵਿੱਚ ਕਾਮਯਾਬ ਰਹੇ ਹਾਂ। ਪੇਂਡੂ ਇਲਾਕੇ ਵਿੱਚ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਜਾ ਮਾਤਾ-ਪਿਤਾ ਦਾ ਸਹਿਯੋਗ ਪ੍ਰਾਪਤ ਨਹੀਂ ਹੁੰਦਾ ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਯਕੀਨ ਦਵਾਇਆ ਕਿ ਉਹ ਅਤੇ ਉਨ੍ਹਾਂ ਦਾ ਸਟਾਫ ਵਰਤਮਾਨ ਵਿੱਦਿਅਕ ਸ਼ੈਸ਼ਨ ਲਈ ਵੀ ਸਖਤ ਮਿਹਨਤ ਕਰਨਗੇ। (10th Result)

LEAVE A REPLY

Please enter your comment!
Please enter your name here