ਚੱਕਰਵਾਤ ਬਿਪਰਜੋਏ : ਪੰਜਾਬ ’ਚ ਵੀ ਵੇਖਣ ਨੂੰ ਮਿਲੇਗਾ ਤੂਫਾਨ ਦਾ ਅਸਰ

Cyclone Biparjoy

9 ਸੂਬਿਆਂ ’ਚ ਹੋਵੇਗਾ ਅਸਰ, 40 ਕਿੋਲਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣਗੀਆਂ ਹਵਾਵਾਂ | Cyclone Biparjoy

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੂਰਬੀ ਮਾਲਵੇ ’ਚ ਅੱਜ ਚੱਕਰਵਾਤ (Cyclone Biparjoy) ਬਿਪਰਜੋਏ ਤੂਫਾਨ ਦਾ ਅਸਰ ਵੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਤੋਂ ਮੰਗਲਵਾਰ ਤੱਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ’ਚ ਯੈਲੋ ਅਲਰਟ ਜਾਰੀ ਕੀਤਾ ਹੈ। 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ’ਚ ਨਾ ਜਾਣ, ਕੱਚੇ ਅਤੇ ਕਮਜੋਰ ਘਰਾਂ ’ਚ ਨਾ ਰਹਿਣ ਅਤੇ ਝੱਖੜ ਦੌਰਾਨ ਸੀਸੇ ਵਾਲੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਸੂਬਿਆਂ ਤੋਂ ਇਲਾਵਾ ਪੂਰਬੀ ਮਾਮਲੇ ਦੇ ਨਾਲ-ਨਾਲ ਪੂਰੇ ਸੂਬੇ ’ਚ ਗਰਮੀ ਦਾ ਜੋਰ ਰਹੇਗਾ।

ਇਹ ਵੀ ਪੜ੍ਹੋ : ਫਰੂਟੀ ਦੇ ਲਾਲਚ ’ਚ ਫਸੀ ਡਾਕੂ ਹਸੀਨਾ, ਜਾਣੋ ਪੁਲਿਸ ਨੇ ਕਿਵੇਂ ਬਣਾਇਆ ਪਲਾਨ

ਮਾਝੇ ਤੇ ਦੁਆਬੇ ’ਚ ਵਧੇਗੀ ਗਰਮੀ, ਮਾਲਵੇ ’ਚ ਗਰਮੀ ਤੋਂ ਮਿਲੇਗੀ ਰਾਹ | Cyclone Biparjoy

ਬਿਪਰਜੋਈ ਜਿੱਥੇ ਦੂਜੇ ਸੂਬਿਆਂ ’ਚ ਮੁਸੀਬਤ ਲਿਆ ਰਿਹਾ ਹੈ, ਉੱਥੇ ਹੀ ਪੰਜਾਬ ’ਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇੱਥੇ ਤੇਜ ਹਵਾਵਾਂ ਚੱਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ’ਚ ਬਿਪਰਜੋਈ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ। ਅੱਜ ਸ਼ਾਮ ਤੱਕ ਮਾਝੇ ਅਤੇ ਦੁਆਬੇ ਦਾ ਤਾਪਮਾਨ 38 ਡਿਗਰੀ ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨ 37 ਡਿਗਰੀ ਦੇ ਨੇੜੇ ਸੀ। ਜਦੋਂ ਕਿ ਮਾਲਵੇ ’ਚ ਬਿਪਰਜੋਈ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮਾਲਵੇ ’ਚ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦਾ ਸੰਭਾਵਨਾ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ | Cyclone Biparjoy

ਪੰਜਾਬ ’ਚ ਅੱਜ ਘੱਟੋ-ਘੱਟ ਤਾਪਮਾਨ ’ਚ ਔਸਤਨ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਰਿਹਾ ਹੈ। ਜਦੋਂ ਕਿ ਗੁਰਦਾਸਪੁਰ ’ਚ ਸਭ ਤੋਂ ਘੱਟ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ।

  1. ਅੰਮ੍ਰਿਤਸਰ : ਸ਼ਹਿਰ ਦਾ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਨਾਲੋਂ 2 ਡਿਗਰੀ ਸੈਲਸੀਅਸ ਅਤੇ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦਾ ਸੰਭਾਵਨਾ ਹੈ।
  2. ਜਲੰਧਰ : ਜਲੰਧਰ ਦਾ ਘੱਟੋ-ਘੱਟ ਤਾਪਮਾਨ 28 ਡਿਗਰੀ ਦੇ ਨੇੜੇ ਰਿਹਾ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।
  3. ਲੁਧਿਆਣਾ : ਸ਼ਹਿਰ ਦਾ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਨਾਲੋਂ 2 ਡਿਗਰੀ ਸੈਲਸੀਅਸ ਅਤੇ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here