37ਵੇਂ ਦਿਨ ਵੀ ਕਾਰੋਬਾਰੀ ਤੇ ਹੋਰ ਗਤੀਵਿਧੀਆਂ ਠੱਪ | Muharram Procession
ਸ੍ਰੀਨਗਰ (ਏਜੰਸੀ)। ਕਸ਼ਮੀਰ ਦੇ ਸ੍ਰੀਨਗਰ ‘ਚ ਮਹੱਰਮ ਦੇ ਮੌਕੇ ‘ਤੇ ਅੱਜ ਜੁਲਾਜਾਨਾਹ ਤੇ ਤਾਜੀਆ ਜਲੂਸਾਂ ਨੂੰ ਰੋਕਣ ਲਈ ਸਖ਼ਤ ਕਰਫਿਊ ਪਾਬੰਦੀ ਲਾਈ ਗਈ ਹੈ ਸ੍ਰੀਨਗਰ ‘ਚ ਸੁਰੱਖਿਆ ਕਾਰਨਾਂ ਤੋਂ 1990 ਤੋਂ ਤਾਜੀਆ ਜਲੂਸਾਂ ‘ਤੇ ਪਾਬੰਦੀ ਜਾਰੀ ਹੈ ਪਰ ਪਾਬੰਦੀਆਂ ਦੇ ਬਾਵਜ਼ੂਦ ਬੜਗਾਮ ਸ਼ਹਿਰ ‘ਚ ਮਹੱਰਮ ਮਨਾਇਆ ਗਿਆ, ਜਿੱਥੇ ਬਾਹਰੀ ਲੋਕਾਂ ਦੇ ਦਾਖਲ ਹੋਣ ਤੋਂ ਰੋਕਣ ਲਈ ਸਾਰੀਆਂ ਸੜਕਾਂ ਬੰਦ ਹਨ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਰਬਲਾ ਦੇ ਸ਼ਹੀਦਾਂ ਨੂੰ ਮੁਹਰਮ ਦੈ ਮੌਕੇ ‘ਤੇ ਸ਼ਰਧਾਂਜਲੀ ਦਿੱਤੀ ਸ੍ਰੀਨਗਰ ‘ਚ ਸਵੇਰੇ ਤੋਂ ਹੀ ਕਰਫਿਊ ਲਾ ਦਿੱਤਾ ਗਿਆ ਤੇ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਸਨ। (Muharram Procession)
ਅਬੀ ਗੁਜਾਰ ਤੇ ਸਿਵਿਲ ਲਾਈਨ ਖੇਤਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ ਤੇ ਇੱਥੇ ਕੰਡਿਆਲੀ ਤਾਰਾਂ ਨਾਲ ਘੇਰਾਬੰਦੀ ਕੀਤੀ ਗਈ ਹੈ ਤਾਂ ਕਿ ਬਾਹਰ ਤੋਂ ਕੋਈ ਵੀ ਸ਼ਹਿਰ ‘ਚ ਨਾ ਦਾਖਲ ਹੋ ਸਕੇ ਜ਼ਿਕਰਯੋਗ ਹੈ ਕਿ ਕਰੀਬ 1400 ਸਾਲ ਤੋਂ ਪਹਿਲਾਂ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਤਮਾਮ ਹੁਸੈਨ ਆਪਣੇ ਹਮਾਇਤੀਆਂ ਨਾਲ ਕਰਬਲਾ ‘ਚ ਸ਼ਹੀਦ ਹੋ ਗਏ ਸਨ ਤੇ ਉਨ੍ਹਾਂ ਦੀ ਸ਼ਹਾਦਤ ‘ਚ ਮੁਹੱਰਮ ਮਨਾਇਆ ਜਾਂਦਾ ਹੈ ਕਸ਼ਮੀਰ ਘਾਟੀ ‘ਚ 37ਵੇਂ ਦਿਨ ਵੀ ਕਾਰੋਬਾਰ ਤੇ ਹੋਰ ਗਤੀਵਿਧੀਆਂ ਠੱਪ ਹਨ ਤੇ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਹਨ। (Muharram Procession)