2022 ਤੋਂ ਬਾਅਦ ਪੰਜਾਬ ਤੋਂ ਮਿਲੀ ਸਭ ਤੋਂ ਜ਼ਿਆਦਾ ਵਾਰ ਹਾਰ
PBKS vs CSK: ਸਪੋਰਟਸ ਡੈਸਕ। ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਲਈ ਆਈਪੀਐੱਲ ਦਾ 18ਵਾਂ ਸੀਜ਼ਨ ਹੁਣ ਤੱਕ ਕੁਝ ਖਾਸ ਨਹੀਂ ਰਿਹਾ ਹੈ। ਟੀਮ ਨੂੰ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਕਿ ਇਸ ਸੀਜ਼ਨ ’ਚ ਉਸਦੀ ਲਗਾਤਾਰ ਚੌਥੀ ਹਾਰ ਹੈ। ਪੰਜਾਬ ਕਿੰਗਜ਼ ਨੇ ਸੀਐਸਕੇ ਨੂੰ 18 ਦੌੜਾਂ ਨਾਲ ਹਰਾ ਦਿੱਤਾ ਤੇ ਜਿੱਤ ਦੀ ਰਾਹ ’ਤੇ ਵਾਪਸ ਆ ਗਿਆ। ਸੀਐਸਕੇ ਨੇ ਹੁਣ ਤੱਕ ਪੰਜ ਮੈਚ ਖੇਡੇ ਹਨ ਤੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਦੂਜੇ ਪਾਸੇ, ਪੰਜਾਬ, ਸੀਐਸਕੇ ’ਤੇ ਜਿੱਤ ਨਾਲ ਅੰਕ ਸੂਚੀ ਵਿੱਚ ਚੋਟੀ ਦੇ ਚਾਰ ’ਚ ਵਾਪਸ ਆ ਗਿਆ ਹੈ। ਪੰਜਾਬ ਦੇ ਚਾਰ ਮੈਚਾਂ ’ਚ ਤਿੰਨ ਜਿੱਤਾਂ ਤੇ ਇੱਕ ਹਾਰ ਨਾਲ ਛੇ ਅੰਕ ਹਨ ਤੇ ਉਹ ਚੌਥੇ ਸਥਾਨ ’ਤੇ ਹੈ। ਮੁੱਲਾਂਪੁਰ ’ਚ ਖੇਡੇ ਗਏ ਇਸ ਮੈਚ ’ਚ ਪੰਜਾਬ ਨੇ 20 ਓਵਰਾਂ ’ਚ ਛੇ ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ ਸਨ। ਜਵਾਬ ’ਚ ਸੀਐਸਕੇ ਨਿਰਧਾਰਤ ਓਵਰਾਂ ’ਚ ਪੰਜ ਵਿਕਟਾਂ ਗੁਆ ਕੇ ਸਿਰਫ਼ 201 ਦੌੜਾਂ ਹੀ ਬਣਾ ਸਕੀ।
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ
ਲਗਾਤਾਰ ਚਾਰ ਮੈਚ ਕਦੋਂ ਹਾਰੇ? | PBKS vs CSK
ਇਹ ਆਈਪੀਐਲ ਦੇ ਇਤਿਹਾਸ ’ਚ ਚੌਥਾ ਮੌਕਾ ਹੈ ਜਦੋਂ ਸੀਐਸਕੇ ਨੇ ਆਈਪੀਐਲ ਦੇ ਇੱਕ ਸੀਜ਼ਨ ’ਚ ਲਗਾਤਾਰ ਚਾਰ ਮੈਚ ਹਾਰੇ ਹਨ। ਉਹ 2010, 2022, 2022-23 ਤੇ ਹੁਣ 2025 ਦੇ ਸੀਜ਼ਨ ’ਚ ਲਗਾਤਾਰ ਚਾਰ ਮੈਚ ਹਾਰ ਗਿਆ। 2010 ’ਚ, ਟੀਮ ਪੰਜਾਬ, ਆਰਸੀਬੀ, ਮੁੰਬਈ ਤੇ ਰਾਜਸਥਾਨ ਤੋਂ ਹਾਰ ਗਈ ਸੀ। ਇਸ ਦੇ ਨਾਲ ਹੀ, 2022 ’ਚ, ਕੇਕੇਆਰ, ਲਖਨਊ, ਪੰਜਾਬ ਤੇ ਹੈਦਰਾਬਾਦ ਨੇ ਸੀਐਸਕੇ ਨੂੰ ਹਰਾਇਆ। 2022-23 ’ਚ, ਮੁੰਬਈ, ਗੁਜਰਾਤ, ਰਾਜਸਥਾਨ ਤੇ ਗੁਜਰਾਤ ਨੇ ਟੀਮ ਨੂੰ ਹਰਾਇਆ। ਦਰਅਸਲ, ਸੀਐਸਕੇ 2022 ਸੀਜ਼ਨ ਦੇ ਆਖਰੀ ਤਿੰਨ ਮੈਚ ਹਾਰ ਗਿਆ ਸੀ ਤੇ ਟੀਮ 2023 ਸੀਜ਼ਨ ਦਾ ਸ਼ੁਰੂਆਤੀ ਮੈਚ ਵੀ ਹਾਰ ਗਈ ਸੀ। ਇਸ ਤਰ੍ਹਾਂ ਉਹ ਲਗਾਤਾਰ ਚਾਰ ਮੈਚ ਹਾਰ ਗਿਆ। ਹੁਣ ਸੀਐਸਕੇ ਨੂੰ ਇਸ ਸੀਜ਼ਨ ’ਚ ਆਰਸੀਬੀ, ਗੁਜਰਾਤ, ਦਿੱਲੀ ਤੇ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। PBKS vs CSK