ਆਰਬੀਆਈ ਦੇ ਨਵੇ ਗਵਰਨਰ ਬਣੇ ਸ਼ਕਿਤਕਾਂਤਾ

Critics become new governor of RBI

ਟਵੀਟ ਕਰ ਕੇ ਦਿੱਤੀ ਜਾਣਕਾਰੀ

ਮੁੰਬਈ। ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਰਥਕ ਮਾਮਲਿਆਂ ਦੇ ਵਿਭਾਗ ਦੇ ਸਾਬਕਾ ਸਕੱਤਰ ਸ਼ਕਿਤਕਾਂਤਾ ਦਾਸ ਨੇ ਅੱਜ ਰਿਜ਼ਰਵ ਬੈਂਕ (ਆਰਬੀਆਈ) ਗਵਰਨਰ ਦਾ ਅਹੁਦਾ ਸੰਭਾਲਿਆ ਹੈ। ਆਰਬੀਆਈ ਦੇ ਸਾਬਕਾ ਗਵਰਨਰ ਊਰਜਿਤ ਪਟੇਲ ਦੇ ਅਚਨਚੇਤ ਅਸਤੀਫੇ ਤੋਂ ਬਾਅਦ ਸ੍ਰੀ ਦਾਸ ਨੂੰ ਇਸ ਅਹੁਦੇ ਤੇ ਨਿਉਕਤ ਕੀਤਾ ਗਿਆ। ਉਨ੍ਹਾਂ ਨੇ ਇੱਕ ਟਵੀਟ ਦੇ ਰਾਹੀ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ” ਰਿਜ਼ਰਵ ਬੈਂਕ ਦਾ ਅਹੁਦਾ ਸੰਭਾਲ ਲਿਆ, ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।” ਸ੍ਰੀ ਦਾਸ ਨੂੰ ਅਹੁਦਾ ਤਿੰਨ ਸਾਲ ਲਈ ਦਿੱਤਾ ਗਿਆ ਹੈ। ਉਹ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1980 ਬੈਚ ਦੇ ਤਮਿਲਨਾਡੂ ਕੈਡਰ ਦੇ ਅਧਿਕਾਰੀ ਸੀ ਅਤੇ ਨੋਟਬੰਦੀ ਦੇ ਦੌਰਾਨ ਵਿੱਤ ਮੰਤਾਰਲੇ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।