ਸਮਾਜਿਕ ਮਜ਼ਬੂਤੀਕਰਨ ਲਈ ਰੋਕਣੇ ਹੋਣਗੇ ਔਰਤਾਂ ’ਤੇ ਅਪਰਾਧ : ਯੋਗੀ

Yogi

ਗੋਰਖਪੁਰ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi) ਨੇ ਵੀਰਵਾਰ ਨੂੰ ਕਿਹਾ ਕਿ ਸਮਾਜ ਨੂੰ ਮਜ਼ਬੂਤ ਕਰਨ ਲਈ ਔਰਤਾਂ ਪ੍ਰਤੀ ਅੱਤਿਆਚਾਰ ਨੂੰ ਰੋਕਣਾ ਹੋਵੇਗਾ ਤੇ ਅੱਧੀ ਅਬਾਦੀ ਦੇ ਮਜ਼ਬੂਤੀਕਰਨ ਦੇ ਕੰਮ ਉਠਾਉਣੇ ਹੋਣਗੇ। ਚੰਪਾ ਦੇਵੀ ਪਾਰਕ ਮੈਦਾਨ ’ਚ ਡੇਢ ਹਜ਼ਾਰ ਜੋੜਿਆਂ ਦੇ ਮੁੱਖ ਮੰਤਰੀ ਸਮੂਹਿਕ ਵਿਆਹ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਧੀ ਅਬਾਦ ਨੂੰ ਨਕਾਰ ਕੇ ਕੋਈ ਵੀ ਸਮਾਜ ਮਜ਼ਬੂਤ ਨਹੀਂ ਹੋ ਸਕਦਾ। ਅੱਧੀ ਅਬਾਦ ਦੇ ਮਜ਼ਬੂਤੀਕਰਨ ਦੇ ਬਿਨਾ ਵਿਕਾਸ ਦੀ ਧਾਰਨਾ ਅਸੰਭਵ ਹੈ। ਇਸ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ’ਚ ਡਬਲ ਇੰਜਣ ਦੀ ਸਰਕਾਰ ਨਾਰੀ ਸਨਮਾਨ ਦੀ ਰੱਖਿਆ ਤੇ ਮਜ਼ਬੂਤੀਕਰਨ ਲਈ ਮਿਸ਼ਨ ਮੋਡ ’ਚ ਕੰਮ ਕਰ ਰਹੀ ਹੈ।

ਮੁੱਖ ਮੰਤਰੀ (Yogi) ਨੇ ਕਿਹਾ ਕਿ ਦਹੇਜ ਦੀ ਸਮਾਜਿਕ ਕੁਪ੍ਰਥਾ ਖਿਲਾਫ਼ ਸਮੂਹਿਕ ਵਿਆਹ ਯੋਜਨਾ ਇੱਕ ਸਕਾਰਾਤਮਕ ਅਭਿਆਨ ਹੈ। ਦਹੇਜ ਇੱਕ ਸਮਾਜਿਕ ਕੁਰੀਤੀ ਹੈ ਤੇ ਦਹੇਜ਼ ਮੁਕਤ ਵਿਆਹ ਦੇ ਅਭਿਆਨ ’ਚ ਪੂਰੇ ਸਮਾਜ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਸਾਲ 2017 ਤੋਂ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਸ਼ਾਦੀਆਂ ਕਰਾ ਚੁੱਕੀ ਹੈ। 2017 ਤੋਂ ਪਹਿਲਾਂ ਪ੍ਰਤੀ ਜੋੜੇ ਵਿਆਹ ’ਤੇ 31 ਹਜ਼ਾਰ ਖਰਚ ਕੀਤੇ ਜਾਂਦੇ ਸਨ, ਬਾਅਦ ’ਚ ਇਸ ਨੂੰ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਡਬਲ ਇੰਜਣ ਦੀ ਸਰਕਾਰ ਦੀ ਇਹ ਸਾਂਝੀਵਾਲਤਾ ਦੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਯੋਗੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਔਰਤ ਸੁਰੱਖਿਆ, ਸਨਮਾਨ ਤੇ ਮਜ਼ਬੂਤੀਕਰਨ ਲਈ ਪ੍ਰਤੀਬੱਧ ਹੈ ਤੇ ਇਸ ਸਬੰਧੀ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਹਰ ਬੇਟੀ, ਭੈਣ ਲਈ ਸੁਰੱਖਿਆ ਦੇ ਵਾਤਾਵਰਨ ’ਚ ਪੜ੍ਹਾਈ, ਰੁਜ਼ਗਾਰ ਤੇ ਸਨਮਾਨ ਦੇਣ ਦੇ ਕੰਮ ਪੂਰੀ ਵਚਨਬੱਧਤਾ ਨਾਲ ਚਲਾਏ ਜਾ ਰਹੇ ਹਨ।