ਰੇਲਵੇ ਸਟੇਸ਼ਨ ‘ਤੇ ਬਣੇ ਬਾਥਰੂਮ ‘ਚ ਮਿਲੀ ਨੌਜਵਾਨ ਦੀ ਲਾਸ਼

Crime News
ਸੰਕੇਤਕ ਫੋਟੋ।

ਪੁਲਿਸ ਨੇ ਲਾਸ਼ ਦਾ ਪੋਸਟਮਾਰਟ ਕਰਵਾ ਲਾਸ਼ ਵਾਰਸਾ ਨੂੰ ਸੌਪੀ | Crime News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਰੇਲਵੇ ਸਟੇਸ਼ਨ ਤੇ ਬਣੇ ਬਾਥਰੂਮ ‘ਚ ਇੱਕ ਨੌਜਵਾਨ ਦੀ ਅੱਜ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਦਾ ਪੋਸਟ ਕਰਵਾ ਕੇ ਜੀ ਆਰ ਪੀ ਪੁਲਿਸ ਨੇ ਲਾਸ਼ ਨੂੰ ਵਾਰਸਾਂ ਨੂੰ ਸੋਂਪ ਦਿੱਤਾ। ਇਸ ਮੌਕੇ ਜੀ ਆਰ ਪੀ ਪੁਲਿਸ ਦੇ ਇੰਚਾਰਜ ਨਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕੀ ਰੇਲਵੇ ਸਟੇਸ਼ਨ ਤੇ ਬਣੇ ਬਾਥਰੂਮ ਦਾ ਦਰਵਾਜਾ ਬੰਦ ਹੈ ਕੋਈ ਖੋਲ ਨਹੀਂ ਰਿਹਾ। (Crime News)

ਜਦੋਂ ਉਹਨਾਂ ਨੇ ਉੱਥੇ ਜਾ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਖੋਲੀਆਂ ਤਾਂ ਅੰਦਰ ਇੱਕ ਨੌਜਵਾਨ ਡਿੱਗਿਆ ਪਿਆ ਸੀ ਉਸਦਾ ਮੋਬਾਇਲ ਉਥੇ ਫਲੱਸ਼ ਵਾਲੀ ਟੈਂਕੀ ਤੇ ਪਿਆ ਸੀ ਜਿਸ ਦੇ ਵਿੱਚੋਂ ਸਿੰਮ ਨੂੰ ਲੈ ਕੇ ਇਸ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਉਸ ਨਾਲ ਉਸਦੇ ਵਾਰਸਾ ਨੂੰ ਬੁਲਾਇਆ ਗਿਆ। ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਗਗਨ ਦੇ ਤੌਰ ਤੇ ਹੋਈ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਵਾਰਸਾ ਹਵਾਲੇ ਕਰ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਚਾਰ ਬੰਨ੍ਹਾਂ ’ਤੇ ਡਟੀ ਡੇਰਾ ਸੱਚਾ ਸੌਦਾ ਦੀ ‘ਫੌਜ’

LEAVE A REPLY

Please enter your comment!
Please enter your name here