ਕਿਸਾਨ ਅੰਦੋਲਨ ਦੇ ਸ਼ਹੀਦ ਜਨਕ ਰਾਜ ਦਾ ਕਸਬਾ ਧਨੌਲਾ ਵਿਖੇ ਨਮ ਅੱਖਾਂ ਨਾਲ ਸਸਕਾਰ

ਕਿਸਾਨ ਅੰਦੋਲਨ ਦੇ ਸ਼ਹੀਦ ਜਨਕ ਰਾਜ ਦਾ ਕਸਬਾ ਧਨੌਲਾ ਵਿਖੇ ਨਮ ਅੱਖਾਂ ਨਾਲ ਸਸਕਾਰ

ਧਨੌਲਾ, (ਸੱਚ ਕਹੂੰ ਨਿਊਜ਼) ਕਿਸਾਨ ਅੰਦਲੋਨ ਦੇ ਸ਼ਹੀਦ ਜਨਕ ਰਾਜ ਕਾਕੀ ਦਾ ਅੱਜ ਉਨ੍ਹਾਂ ਦੇ ਜ਼ੱਦੀ ਪਿੰਡ ਧਨੌਲਾ ਵਿਖੇ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਮੌਜੂਦ ਕਿਸਾਨ ਮਰਦ ਤੇ ਔਰਤਾਂ ਦੀ ਹਾਜ਼ਰੀ ‘ਚ ਦੁਪਹਿਰ ਸਮੇਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਸ਼ਹਿਰ ਵਾਸੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਅੰਤਮ ਸਸਕਾਰ ‘ਚ ਸ਼ਾਮਲ ਹੁੰਦਿਆਂ ਸ਼ਹੀਦ ਜਨਕ ਰਾਜ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।

ਕਿਸਾਨ ਯੂਨੀਅਨ ਆਗੂ ਬਲਵਿੰਦਰ ਕਾਲਾ ਨੇ ਦੱਸਿਆ ਸਾਂਝੇ ਸੰਘਰਸ਼ ਦੌਰਾਨ ਦਿੱਲੀ ਅੰਦਲੋਨ ਦੌਰਾਨ ਕਾਰ ‘ਚ ਸੜ ਕੇ ਸ਼ਹੀਦ ਹੋਏ ਜਨਕ ਰਾਜ ਦਾ ਸਸਕਾਰ ਉਨਾਂ ਦੀ ਪਤਨੀ ਉਰਮਿਲਾ ਦੇਵੀ ਅਤੇ ਬੇਟੇ ਸ਼ਾਹਿਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਵੱਲੋਂ ਪੰਜ ਲੱਖ ਰੁਪਏ ਦਾ ਚੈੱਕ ਸੌਂਪੇ ਜਾਣ, ਪੰਜ ਲੱਖ ਦੀ ਸਹਾਇਤਾ ਭੋਗ ਮੌਕੇ ਦੇਣ ਤੋਂ ਇਲਾਵਾ ਪਰਿਵਾਰਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਲਿਖ਼ਤੀ ਭਰੋਸਾ ਦਿਵਾਏ ਜਾਣ ਪਿੱਛੋਂ ਅੱਜ ਪੂਰੇ ਰੀਤੀ ਰਿਵਾਜਾਂ ਮੁਤਾਬਕ ਸਥਾਨਕ ਸ਼ਹਿਰ ਦੇ ਰਾਮ ਬਾਗ ਵਿੱਚ ਕਰ ਦਿੱਤਾ ਗਿਆ ਹੈ,

ਜਿਸ ਦੌਰਾਨ ਅੰਤਿਮ ਰਸਮਾਂ ਸ਼ਹੀਦ ਦੇ ਬੇਟੇ ਸ਼ਾਹਿਲ ਵੱਲੋਂ ਨਿਭਾਈਆਂ ਤੇ ਹਾਜਰੀਨ ਕਿਸਾਨਾਂ ਨੇ ਜਥੇਬੰਦੀ ਦੁਆਰਾ ਸ਼ਹੀਦ ਦੇ ਸਨਮਾਨ ‘ਚ ਆਪਣੇ ਝੰਡੇ ਉਲਟੇ ਕੀਤੇ ਗਏ। ਉਨਾਂ ਦੱਸਿਆ ਕਿ ਤਹਿਸੀਲਦਾਰ ਦੁਆਰਾ ਉਕਤ ਤੋਂ ਇਲਾਵਾ ਹਾਦਸੇ ‘ਚ ਨੁਕਸਾਨੀ ਗਈ ਗੱਡੀ, ਸਪੇਅਰ ਪਾਰਟਸ ਤੇ ਹੋਰ ਸਮਾਨ ਦੀ ਭਰਪਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ। ਇਸ ਮੌਕੇ ਸ਼ਹੀਦ ਜਨਕ ਰਾਜ ਦੇ ਪਰਿਵਾਰਕ ਮੈਂਬਰਾਂ ਤੇ ਰਿਸਤੇਦਾਰਾਂ ਤੋਂ ਇਲਾਵਾ ਕਿਸਾਨ ਮਰਦ ਤੇ ਔਰਤਾਂ ਸਮੇਤ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.