ਡੀਐਸਪੀ (ਫਰੀਦਕੋਟ) ਵੱਲੋਂ ਕੀਤੀ ਜਾ ਰਹੀ ਕਾਰਵਾਈ | Faridkot News
Faridkot News: ਫਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਦੇ ਪਿੰਡ ਝੋਟੀਵਾਲਾ ਵਿਖੇ ਖੇਤ ’ਚ ਇੱਕ ਗਾਂ ਦੇ ਗੋਲੀ ਲੱਗਣ ਕਾਰਨ ਮੌਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਡੀਐਸਪੀ (ਫਰੀਦਕੋਟ) ਨੇ ਦੱਸਿਆ ਕਿ ਪਿੰਡ ਝੋਟੀਵਾਲਾ ਵਿਖੇ ਗੋਲੀ ਲੱਗਣ ਨਾਲ ਇੱਕ ਗਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਤੇ ਜਾਣਕਾਰੀ ਮੁਤਾਬਿਕ ਮੁਲਜ਼ਮ ਜਗਦੀਪ ਸਿੰਘ ਪੁੱਤਰ ਟਹਿਲ ਸਿੰਘ ਜੋ ਕਿ ਗੁਰੂ ਨਾਨਕ ਕਲੋਨੀ, ਫਰੀਦਕੋਟ ਦਾ ਰਹਿਣ ਵਾਲਾ ਹੈ।
ਇਹ ਖਬਰ ਵੀ ਪੜ੍ਹੋ : Dr. MSG tips | ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਘਰੇਲੂ ਉਪਾਅ
ਜੋ ਆਪਣੀ ਜਮੀਨ ਪੱਖੀ ਵਾਲਾ ਝੋਟੀਵਾਲਾ ਰੋਡ ਵਿਖੇ ਮੌਜ਼ੂਦ ਸੀ ਤਾਂ ਸ਼ਿਕੰਦਰ ਪੁੱਤਰ ਸ਼ਰੀਫ ਵਾਸੀ ਰਾਜਸਥਾਨ ਜੋ ਕਿ ਰੋਡ ਉੱਪਰ ਗਾਵਾ ਨੂੰ ਘਾਹ ਚਾਰਦੇ ਹੋਏ ਜਾ ਰਹੇ ਸਨ। ਜਦੋਂ ਗਾਵਾਂ ਜਗਦੀਪ ਸਿੰਘ ਉਕਤ ਦੀ ਜਮੀਨ ਵੱਲ ਗਈਆਂ ਤਾਂ ਜਗਦੀਪ ਸਿੰਘ ਤੇ ਗਾਵਾਂ ਦੇ ਮਾਲਕ ਸ਼ਿਕੰਦਰ ਨਾਲ ਬਹਿਸਬਾਜੀ ਹੋਈ, ਜਿਸ ਦੌਰਾਨ ਜਗਦੀਪ ਸਿੰਘ ਵੱਲੋਂ ਉਸ ਵੱਲ ਸਿੱਧਾ ਫਾਇਰ ਕੀਤਾ ਗਿਆ, ਜੋ ਫਾਇਰ ਉਥੇ ਮੌਜ਼ੂਦ ਗਾਂ ਦੇ ਜਾ ਲੱਗਿਆ। ਜਿਸ ਸਬੰਧੀ ਫਰੀਦਕੋਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ ਥਾਣਾ ਸਦਰ ਫਰੀਦਕੋਟ ’ਚ ਸਬੰਧਿਤ ਧਾਰਾਵਾ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।