ਇਰਾਕ ਦੇ ਕੋਵਿਡ ਹਸਪਤਾਲ ’ਚ ਅੱਗ, 28 ਮਰੀਜ਼ਾਂ ਦੀ ਮੌਤ, 50 ਜਖਮੀ

ਇਰਾਕ ਦੇ ਕੋਵਿਡ ਹਸਪਤਾਲ ’ਚ ਅੱਗ, 28 ਮਰੀਜ਼ਾਂ ਦੀ ਮੌਤ, 50 ਜਖਮੀ

ਏਜੰਸੀ, ਬਗਦਾਦ। ਇਰਾਕ ਦੀ ਰਾਜਧਾਨੀ ਬਗਦਾਦ ’ਚ ਕੋਵਿਡ ਹਸਪਤਾਲ ’ਚ ਰਾਤ ਅੱਗ ਲੱਗਣ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਜਖਮੀ ਹੋ ਗਏ। ਨਿਊਜ਼ ਪੋਰਟਲ ਬਗਦਾਦ ਅਲ ਯੌਮ ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਦੱਸਿਆ ਕਿ ਆਕਸੀਜਨ ਸਿਲੈਂਡਰ ’ਚ ਧਮਾਕਾ ਹੋਣ ਨਾਲ ਅੱਗ ਲੱਗ ਈ। ਰਿਪੋਰਟ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ-ਖਦੀਮੀ ਨੇ ਰਾਜਧਾਨੀ ਬਗਦਾਦ ’ਚ ਕੋਵਿਡ ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਹੋਣ ਤੱਕ ਹਸਪਤਾਲ ਮੁਖੀ ਨੂੰ ਹਿਰਾਸਤ ’ਚ ਰੱਖੇ ਜਾਣ ਦੇ ਆਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ।

ਰਿਪੋਰਟ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਆਸ਼ੰਕਾ ਜਤਾਈ ਗਈ ਹੈ। ਪ੍ਰਧਾਨ ਮੰਤਰੀ ਦਫ਼ਤਰ ’ਚੋਂ ਜਾਰੀ ਬਿਆਨ ਅਨੁਸਾਰ ਅਲ-ਖਦੀਮੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਤੁਰੰਤ ਸ਼ੁਰੂ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਬਿਆਨ ’ਚ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਹਸਪਤਾਲ ਮੁਖੀ ਤੇ ਸੁਰੱਖਿਆ ਸੇਵਾ ਨਿਦੇਸ਼ਕ ਉਪਕਰਨਾਂ ਦੀ ਦੇਖਰੇਖ ਕਰਨ ਲਈ ਜ਼ਿੰਮੇਵਾਰ ਵਿਅਕਤੀ ਹਿਰਾਸਤ ’ਚ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।