ਸਾਡੇ ਨਾਲ ਸ਼ਾਮਲ

Follow us

21.5 C
Chandigarh
Wednesday, January 21, 2026
More
    Home Breaking News ਕੋਵੈਕਸਿਨ ਅਤੇ ...

    ਕੋਵੈਕਸਿਨ ਅਤੇ ਕੋਵੀਸ਼ੀਲਡ ਖੁੱਲ੍ਹੇ ਬਾਜਾਰ ਵਿੱਚ

    Covaxin and Covishield Sachkahoon

    ਕੋਵੈਕਸਿਨ ਅਤੇ ਕੋਵੀਸ਼ੀਲਡ ਖੁੱਲ੍ਹੇ ਬਾਜਾਰ ਵਿੱਚ

    ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੋਵਿਡ ਦਾ ਤੀਜਾ ਟੀਕਾ ਪੂਰੀ ਯੋਗ ਆਬਾਦੀ ਨੂੰ ਦੇਣ ਤੋਂ ਫਿਲਹਾਲ ਇਨਕਾਰ ਕਰਦੇ ਹੋਏ ਭਾਰਤ ਵਿੱਚ ਬਣੇ ਕੋਵਿਡ ਵੈਕਸੀਨ (Covaxin and Covishield) ‘‘ਕੋਵੈਕਸਿਨ ਅਤੇ ਕੋਵੀਸ਼ੀਲਡ’’ ਨੂੰ ਸ਼ਰਤ ਖੁੱਲੀ ਮਾਰਕੀਟ ਲਾਂਚ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁੱਖ ਮਾਂਡਵੀਆ ਨੇ ਇੱਕ ਟਵੀਟ ਵਿੱਚ ਇਸ ’ਤੇ ਪ੍ਰਸੰਨਤਾ ਜਾਹਰ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਨਿਆਮਕ ਨੇ 2 ਕੋਵਿਡ ਟੀਕਿਆਂ ‘ਕੋਵੈਕਸਿਨ ਅਤੇ ਕੋਵਿਸ਼ੀਲਡ’ ਨੂੰ ਸ਼ਰਤੀਆ ਮਾਰਕੀਟ ਲਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ।

    ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਿੱਚ ਸੰਯੁਕਤ ਸਚਿਵ ਲਵ ਅਗਰਵਾਲ ਨੇ ਇੱਕ ਇੰਟਰਐਕਟਿਵ ਕਾਨਫਰੰਸ ਵਿੱਚ ਕਿਹਾ ਕਿ ਟੀਕਾਕਰਨ ਸੰਸਥਾਵਾਂ ਨੂੰ ਇਸ ਟੀਕੇ ਨੂੰ ਕੋਵਿਨ ਐਪ ’ਤੇ ਰਜਿਸਟਰ ਕਰਨਾ ਹੋਵੇਗਾ ਅਤੇ (Covaxin and Covishield) ਛੇ ਮਹੀਨੇ ਤੱਕ ਨਿਗਰਾਨੀ ਤੋਂ ਬਾਅਦ ਸਬੰਧਤ ਡੇਟਾ ਰੇਗੂਲੇਟਰ ਨੂੰ ਦੇਣਾ ਹੋਵੇਗਾ। ਅਗਰਵਾਲ ਨੇ ਦੱਸਿਆ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਵਿਸ਼ਾ ਮਾਹਰ ਕਮੇਟੀ (ਐਸਈਸੀ) ਨੇ 19 ਜਨਵਰੀ ਨੂੰ ਬਾਲਗ ਆਬਾਦੀ ਵਿੱਚ ਸ਼ਰਤਾਂ ਦੇ ਨਾਲ ਨਵੀਂ ਦਵਾਈ ਦੀ ਆਗਿਆ ਦੇਣ ਲਈ ਐਮਰਜੈਂਸੀ ਸਥਿਤੀਆਂ ਵਿੱਚ ਪ੍ਰਤੀਬੰਧਿਤ ਵਰਤੋਂ ਤੋਂ ਵੈਕਸੀਨ ਦੀ ਸਿਫ਼ਾਰਸ਼ ਕੀਤੀ ਸੀ। ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਪੂਰੀ ਯੋਗ ਆਬਾਦੀ ਨੂੰ ਕੋਵਿਡ ਦਾ ਤੀਜਾ ਟੀਕਾ ਦੇਣ ’ਤੇ ਫਿਲਹਾਲ ਕੋਈ ਚਰਚਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਟੀਕਾ ਦੇਣ ਦੇ ਸਬੰਧ ਵਿੱਚ ਇੱਕ ਮਾਹਰਾਂ ਦੀ ਕਮੇਟੀ ਵਿਚਾਰ ਕਰਦੀ ਹੈ ਅਤੇ ਉਸ ਦੇ ਅਧਾਰ ’ਤੇ ਫੈਸਲਾ ਕੀਤਾ ਜਾਂਦਾ ਹੈ। ਫਿਲਹਾਲ ਇਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here