ਐਨਆਈਏ ਦੀ ਸਪੈਸ਼ਲ ਅਦਾਲਤ ਨੇ ਮਕੋਕਾ ਹਟਾਇਆ
ਮੁੰਬਈ (ਏਜੰਸੀ)। ਕੌਕੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਮਾਲੇਗਾਂਵ ਧਮਾਕਾ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਅੱਜ ਦੋਸ਼ ਮੁਕਤ ਕਰ ਦਿੱਤਾ, ਜਦੋਂਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ, ਲੈਫ਼ਟੀਨੈਂਟ ਕਰਨਾਲ ਪ੍ਰਸ਼ਾਦ ਪੁਰੋਹਿਤ ਅਤੇ ਛੇ ਹੋਰਨਾਂ ਦੀ ਇਸ ਮਾਮਲੇ ਵਿੱਚ ਦੋਸ਼ ਮੁਕਤ ਕਰਨ ਸਬੰਧੀ ਅਰਜ਼ੀ ਰੱਦ ਕਰ ਦਿੱਤੀ। ਹਾਲਾਂਕਿ ਅਦਾਲਤ ਨੇ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ ਅਤੇ ਛੇ ਹੋਰਨਾਂ ਖਿਲਾਫ਼ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਕਾਨੂੰਨ (ਮਕੋਕਾ) ਤਹਿਤ ਲਾਏ ਗਏ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਦੇ ਖਿਲਾਫ ਅੱਤਵਾਦ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਚਲਦਾ ਰਹੇਗਾ। (Malegaon Blast Case)
ਮਾਮਲੇ ਦੀ ਅਗਲੀ ਸੁਣਵਾਈ ਇੱਥੇ ਐਨਆਈਏ ਸਪੈਸ਼ਨ ਕੋਰਟ ਵਿੱਚ 15 ਜਨਵਰੀ ਨੂੰ ਹੋਵੇਗੀ। ਕਰਨਰਲ ਪੁਰੋਹਿਤ ਸਮੇਤ ਕਈ ਮੁਲਜ਼ਮਾਂ ਨੇ ਖੁਦ ਨੂੰ ਬਰੀ ਕਰਨ ਦੀ ਅਰਜ਼ੀ ਦਾਇਰ ਕੀਤੀ, ਜਿਸ ‘ਤੇ ਅਦਾਲਤ ਨੇ ਅੱਜ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਕਰਨਲ ਪਰੋਹਿਤ ਅਤੇ ਸਾਧਵੀ ਪ੍ਰਗਿਆ 2008 ਵਿੱਚ ਹੋਏ ਮਾਲੇਗਾਂਵ ਬੰਬ ਧਮਾਕੇ ਦੇ ਮੁਲਜ਼ਮ ਸਨ। ਬੰਬ ਧਮਾਕੇ ਵਿੱਚ ਉਸ ਸਮੇਂ ਛੇ ਜਣੇ ਮਾਰੇ ਗਏ ਹਨ। ਪੁਰੋਹਿਤ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸੀ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਪੁਰੋਹਿਤ ਨੇ ਏਟੀਐੱਸ ‘ਤੇ ਵੀ ਉਸ ਨੂੰ ਫਸਾਉਣ ਦਾ ਦੋਸ਼ ਲਾਇਆ ਹੈ। (Malegaon Blast Case)