ਦੇਸ਼ ਮੁਸ਼ਕਲ ਦੌਰ ‘ਚੋਂ ਲੰਘ ਰਿਹੈ: ਸੁਪਰੀਮ ਕੋਰਟ
ਸੀਏਏ ‘ਤੇ ਸੁਣਵਾਈ ਹਿੰਸਾ ਰੁਕਣ ਤੋਂ ਬਾਅਦ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਮੁਸ਼ਕਲ ਦੌਰ ‘ਚੋਂ ਲੰਘ ਰਿਹਾ ਹੈ ਅਤੇ ਰਾਸ਼ਟਰ ‘ਚ ਸ਼ਾਂਤੀ ਸਥਾਪਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨਾਲ ਜੁੜੀਆਂ ਅਰਜੀਆਂ ਦੀ ਸੁਣਵਾਈ ਉਦੋਂ ਤੱਕ ਨਹੀਂ ਕਰੇਗਾ, ਜਦੋਂ ਤੱਕ ਇਸ ਨੂੰ ਲੈ ਕੇ ਜਾਰੀ ਦੇਸ਼ ਪੱਧਰੀ ਹਿੰਸਾ ਰੁਕ ਨਹੀਂ ਜਾਂਦੀ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਵਕੀਲ ਪੁਨੀਤ ਕੁਮਾਰ ਢਾਂਡਾ ਨੇ ਸੀਏਏ ਨੂੰ ਸੰਵਿਧਾਨਿਕ ਐਲਾਨੇ ਜਾਣ ਸਬੰਧੀ ਆਪਣੀ ਅਰਜੀ ਦਾ ਵਿਸ਼ੇਸ਼ ਜਿਕਰ ਕੀਤਾ। ਜੱਜ ਬੋਬੜੇ, ਜੱਜ ਬੀ ਆਰ ਗਵਈ ਅਤੇ ਜੱਜ ਸੂਰਿਆਕਾਂਡ ਦੀ ਬੈਚ ਨੇ ਅਰਜੀ ‘ਚ ਕੀਤੀ ਗਈ ਮੰਗ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਦ ‘ਚ ਪਾਸ ਕਾਨੂੰਨ ਆਪਣੇ ਆਪ ‘ਚ ਸੰਵਿਧਾਨਕ ਹੀ ਮੰਨਿਆ ਜਾਂਦਾ ਹੈ, ਉਸ ਨੂੰ ਸੰਵਿਧਾਨਿਕ ਐਲਾਨੇ ਜਾਣ ਦੀ ਲੋੜ ਨਹੀਂ ਹੁੰਦੀ। Supreme Court
ਹੋਰ ਕੀ ਕਿਹਾ ਅਦਾਲਤ ਨੇ
- ਅਦਾਲਤ ਨੇ ਕਾਨੂੰਨ ਦੀ ਵੈਧਤਾ ਪਰਖਣੀ ਹੁੰਦੀ ਹੈ ਨਾ ਕਿ ਉਸ ਨੂੰ ਸੰਵਿਧਾਨਿਕ ਐਲਾਨਣਾ ਹੁੰਦੈ।
- ਤੁਸੀਂ ਇੱਕ ਸਮੇਂ ਕਾਨੂੰਨ ਦੇ ਵਿਦਿਆਰਥੀ ਰਹੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਪਹਿਲੀ ਵਾਰ ਇਸ ਤਰ੍ਹਾਂ ਦੀ ਅਪੀਲ ਸੁਣ ਰਹੇ ਹਾਂ।
- ਇਸ ਤਰ੍ਹਾਂ ਦੀਆਂ ਅਰਜੀਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।