ਗਿਣਤੀ ਸਵੇਰੇ 8 ਵਜੇ ਤੋਂ ਹੋਵੇਗੀ ਸ਼ੁਰੂ
ਜੈਪੁਰ (ਏਜੰਸੀ)। ਰਾਜਸਥਾਨ ਦੀ ਪੰਦ੍ਹਰਵੀਂ ਵਿਧਾਨ ਸਭਾ ਦੀਆਂ ਚੋਣਾਂ ਦੀ ਗਿਣਤੀ ਸਾਰੇ ਜ਼ਿਲ੍ਹਾ ਦਫ਼ਤਰਾਂ ‘ਚ ਦੀ ਸਰਕਾਰੀ ਕਾਲਜਾਂ ‘ਚ ਸਖ਼ਤ ਸੁਰੱਖਿਆ ਵਿਚਕਾਰ ਮੰਗਲਵਾਰ ਸਵੇਰੇ ਅੱਠ ਵਜੇ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ ਤਾਂ ਕਿ ਇਸ ਦੌਰਾਨ ਨਿਗਰਾਨੀ ਰੱਖੀ ਜਾ ਸਕੇ। ਜੈਪੁਰ ‘ਚ ਜ਼ਿਲ੍ਹੇ ਦੀਆਂ 19 ਸੀਟਾਂ ਲਈ ਵੋਟਾਂ ਦੀ ਗਿਣਤੀ ਰਾਜਸਥਾਨ ਤੇ ਕਾਮਰਸ ਕਾਲਜ ‘ਚ ਸ਼ੁਰੂ ਹੋਵੇਗੀ।
ਵਿਧਾਨ ਸਭਾ ਖ਼ੇਤਰ ਝੋਟਵਾੜਾ, ਸਾਂਗਾਨੇਰ, ਕੋਟਪੁਤਲੀ, ਫੁਲੇਰਾ, ਚੈਮੂੰ, ਦੂਦੂ, ਵਿੱਦਿਆਧਰ ਨਗਰ, ਹਵਾਮਹਿਲ ਤੇ ਕਿਸ਼ਨਪੋਲ ਵਿਧਾਨ ਸਭਾ ਖ਼ੇਤਰ ਦੀ ਵੋਟਾਂ ਦੀ ਗਿਣਤੀ ਰਾਜਸਥਾਨ ਕਾਲਜ ‘ਚ ਤੇ ਵਿਧਾਨ ਸਭਾ ਖ਼ੇਤਰ ਆਮੇਰ, ਜਮਵਾਰਾਮਗੜ੍ਹ, ਵਿਰਾਟਨਗਰ, ਚਾਕਸੂ, ਬੱਸੀ, ਮਾਲਵੀਆ ਨਗਰ, ਆਦਰਸ਼ ਨਗਰ, ਬਗਰੂ, ਸ਼ਾਹਪੁਰਾ ਤੇ ਸਿਵਲ ਲਾਈਨਸ ਵਿਧਾਨ ਸਭਾ ਖ਼ੇਤਰਾਂ ਦੀ ਵੋਟਾ ਦੀ ਗਿਣਤੀ ਕਾਮਰਸ ਕਾਲਜ ‘ਚ ਹੋਵੇਗੀ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਕਰੀਬ ਦਸ ਵਜੇ ਤੱਕ ਰੁਝਾਨ ਮਿਲਣੇ ਸ਼ੁਰੂ ਹੋ ਜਾਣਗੇ ਤੇ ਦੁਪਹਿਰ ਤੇ ਇਸ ਤੋਂ ਬਾਅਦ ਨਤੀਜੇ ਮਿਲਣ ਲੱਗ ਜਾਣਗੇ।
ਜ਼ਿਕਰਯੋਗ ਹੈ ਕਿ ਪੰਦਰਵੀਂ ਵਿਧਾਨ ਸਭਾ ਲਈ ਬੀਤੀ ਸੱਤ ਦਸੰਬਰ ਨੂੰ 199 ਸੀਟਾਂ ‘ਤੇ ਵੋਟਾਂ ਪਈਆਂ ਸਨ। ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਧਾਨ ਸਭਾ ਖ਼ੇਤਰ ‘ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਲਛਮਣ ਸਿੰਘ ਦੇ ਦੇਹਾਂਤ ਕਾਰਨ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।