ਪੁਲਿਸ ਨੂੰ ਕੀਤਾ ਸੂਚਿਤ, ਦੋ ਘੰਟੇ ਬਾਅਦ ਕੱਢਿਆ ਬਾਹਰ
ਕੌਂਸਲਰ ਨੇ ਹੀ ਤੋੜੀ ਨਿਗਮ ਦੀ ਲਾਈ ਸੀਲ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪਟਿਆਲਾ ਦੇ ਸਰਹਿੰਦ ਰੋਡ ‘ਤੇ ਭੁਪਿੰਦਰ ਪਲਾਜਾ ਦੀ ਬੇਸਮੈਂਟ (Basement) ਨੂੰ ਸੀਲ ਕਰਨ ਗਈ ਨਗਰ ਨਿਗਮ ਦੀ ਟੀਮ ਨੇ ਅੰਦਰ ਵਿਅਕਤੀ ਹੀ ਸੀਲ ਕਰ ਦਿੱਤਾ। ਹਾਲਤ ਇਹ ਰਹੀ ਕਿ ਅੰਦਰ ਬੰਦ ਕੀਤੇ ਉਕਤ ਵਿਅਕਤੀ ਨੂੰ 2 ਘੰਟੇ ਬਾਅਦ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੀ ਟੀਮ ਏਟੀਪੀ ਨਰੇਸ਼ ਕੁਮਾਰ ਦੀ ਅਗਵਾਈ ਹੇਠ ਭੁਪਿੰਦਰ ਪਲਾਜਾ ਵਿਖੇ ਗਈ ਸੀ। ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਭੁਪਿੰਦਰ ਪਲਾਜਾ ਦੀ ਜੋ ਬੇਸਮੈਂਟ ਬਣੀ ਹੋਈ ਹੈ, ਉਹ ਗੈਰ-ਕਾਨੂੰਨੀ ਹੈ। (Basement)
ਉਨਾਂ ਕਿਹਾ ਕਿ ਉਕਤ ਬੇਸਮੈਂਟ ਪਾਰਕਿੰਗ ਆਦਿ ਲਈ ਰੱਖੀ ਹੋਈ ਸੀ, ਪਰ ਹੁਣ ਇਸ ਨੂੰ ਹੋਰ ਕੰਮਾਂ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ। ਜਿਸ ਸਬੰਧੀ ਨਿਗਮ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਭੁਪਿੰਦਰ ਪਲਾਜਾ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਮਾਲਕ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਇਹ ਬਿਲਡਿੰਗ 10 ਸਾਲ ਪਹਿਲਾਂ ਬਣਾਈ ਗਈ ਸੀ ਅਤੇ ਉਹ ਗੈਰਕਾਨੂੰਨੀ ਨਹੀਂ ਹੈ। ਇਸ ਦੌਰਾਨ ਨਿਗਮ ਦੀ ਟੀਮ ਵੱਲੋਂ ਉਕਤ ਬੈਸਮੈਂਟ ਨੂੰ ਸੀਲ ਕਰ ਦਿੱਤਾ ਗਿਆ ਤਾਂ ਉੱਥੇ ਕੰਮ ਕਰਦਾ ਇੱਕ ਵਿਅਕਤੀ ਮੋਹਿਤ ਕੁਮਾਰ ਅੰਦਰ ਹੀ ਬੰਦ ਹੋ ਗਿਆ। (Basement)
ਹੋਇਆ ਇੰਝ ਕਿ ਉਹ ਬਾਥਰੂਮ ਗਿਆ ਹੋਇਆ ਸੀ, ਪਰ ਕਿਸੇ ਨੂੰ ਵੀ ਪਤਾ ਨਾ ਲੱÎਗਿਆ ਅਤੇ ਨਿਗਮ ਟੀਮ ਬੇਸਮੈਂਟ ਨੂੰ ਸੀਲ ਕਰਕੇ ਵਾਪਸ ਆ ਗਈ। ਇਸ ਤੋਂ ਬਾਅਦ ਅੰਦਰ ਬੰਦ ਹੋਏ ਵਿਅਕਤੀ ਨੇ ਦੇਖਿਆ ਕਿ ਦਰਵਾਜਾ ਬੰਦ ਹੋ ਗਿਆ ਹੈ ਤਾਂ ਉਸ ਦੇ ਹੋਸ ਉੱਡ ਗਏ। ਉਹ ਦੋ ਘੰਟੇ ਸਟਰ ਖੜਕਾਉਂਦਾ ਰਿਹਾ ਅਤੇ ਰੌਲਾ ਪਾਉਂਦਾ ਰਿਹਾ। ਜਦੋਂ ਕਿਸੇ ਵਿਅਕਤੀ ਨੂੰ ਉਸ ਦੇ ਅੰਦਰ ਬੰਦ ਬਾਰੇ ਪਤਾ ਲੱਗਿਆ ਤਾ 100 ਨੰਬਰ ‘ਤੇ ਪੁਲਿਸ ਨੂੰ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਮਾਲਕ ਨੇ ਦੱਸਿਆ ਕਿ ਉਕਤ ਵਿਅਕਤੀ ਅੱਜ ਪਹਿਲੇ ਦਿਨ ਹੀ ਕੰਮ ‘ਤੇ ਆਇਆ ਸੀ। (Basement)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।