ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਕੋਰੋਨਾ ਵਾਇਰਸ ਦੇ ਚੱਲਦੇ ਹਰਿਆਦਾ ’ਚ ਦਿਨੋਂ-ਦਿਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 7811 ਨਵੇਂ ਕੇਸ ਦਰਜ਼ ਕੀਤੇ ਗਏ ਜਦੋਂ ਕਿ 35 ਹੋਰ ਮਰੀਜ਼ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ। ਅਜਿਹੇ ਹਾਲਾਤ ’ਚ ਹੁਣ ਮਨੋਹਰ ਸਰਕਾਰ ਨੇ ਸਾਵਧਾਨੀ ਕਦਮਾਂ ’ਤੇ ਜੋਰ ਦੇਣਾ ਸ਼ੁਰੂ ਕੀਤਾ ਹੈ। ਕੋਵਿਡ ਮਰੀਜ਼ਾਂ ਦਾ ਵਧੀਆ ਸਿਹਤ ਸੇਵਾਵਾਂ ਦੇ ਮਕਸਦ ਨਾਲ ਸੂਬਾ ਸਰਕਾਰ ਨੇ ਪਾਨੀਪਤ ’ਚ 500 ਤੋਂ 1000 ਬੈੱਡ ਦਾ ਕੋਵਿਡ ਹਸਪਤਾਲ ਬਣਾਉਣ ਦਾ ਫੈਸਲਾ ਲਿਆ ਹੈ, ਜਿਸਦੀ ਸਥਾਪਨਾ ਡੀਆਰਡੀਓ ਦੁਆਰਾ ਕੀਤੀ ਜਾਵੇਗੀ। ਇਸ ਕੋਵਿਡ ਹਸਪਤਾਲ ਦੀਆਂ ਸੇਵਾਵਾਂ ਸਿਰਫ ਐਂਮਰਜੈਂਸੀ ਸਥਿਤੀ ’ਚ ਲਈਆਂ ਜਾਣਗੀਆਂ। ਇਹ ਗੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਕਹੀ। ਉਹ ‘ਹਰਿਆਣਾ ਦੀ ਗੱਲ’ ਪ੍ਰੋਗਰਾਮ ’ਚ ਬੋਲ ਰਹੇ ਸਨ। ਹਾਲਾਂਕਿ ਮੁੱਖ ਮੰਤਰੀ ਨੇ ਸਾਫ ਕੀਤਾ ਕਿ ਸੂਬੇ ’ਚ ਲਾਕਡਾਊਨ ਨਹੀਂ ਲੱਗੇਗਾ। ਇਸ ਲਈ ਅਫਵਾਹਾਂ ਤੋਂ ਬਚ ਕੇ ਰਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।